ਆਪ ਵੱਲੋਂ ਭਗਵੰਤ ਮਾਨ ਦਾ ਨਾਂ CM ਚਿਹਰੇ ਵਜੋਂ ਨਹੀਂ ਜਾ ਰਿਹਾ ਐਲਾਨਿਆ, ਕਿਤੇ ਇਹ ਗੱਲ ਤਾਂ ਨਹੀਂ ਵਜ੍ਹਾ

0
93

ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਕਤਰਾ ਰਹੀ ਹੈ।
ਇਸੇ ਦੌਰਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਦੇ ਪਾਰਟੀ ਦੇ ਚਿਹਰੇ ਦੇ ਤੌਰ ਉੱਤੇ ਖੁਦ ਨੂੰ ਉਭਾਰਨ ਲਈ ਜੱਦੋ ਜਹਿਦ ਸ਼ੁਰੂ ਕਰ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਸੀ ਉਹ ਅਜਿਹਾ ਵਿਅਕਤੀ ਮੁੱਖ ਮੰਤਰੀ ਵਜੋਂ ਪੇਸ਼ ਕਰਨਗੇ ਜਿਸ ‘ਤੇ ਸਾਰੇ ਪੰਜਾਬੀਆਂ ਨੂੰ ਮਾਣ ਹੋਵੇਗਾ।ਇਸ ਦੌਰਾਨ ਉਹ ਪੰਜਾਬ ਦੇ ਤਿੰਨ ਦੌਰੇ ਵੀ ਕਰ ਗਏ ਪਰ ਇਸ ਸੰਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ।

ਇਸ ਲਈ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਕਿਉਂ ਕਤਰਾ ਰਹੇ ਨੇ। ਸਵਾਲ ਇਹ ਵੀ ਉੱਠਦਾ ਕਿ ਕੀ ਭਗਵੰਤ ਮਾਨ ‘ਤੇ ਪੰਜਾਬੀਆਂ ਨੂੰ ਮਾਣ ਨਹੀਂ ,ਕੇਜਰੀਵਾਲ ਭਗਵੰਤ ਮਾਨ ਨੂੰ ਸਟਾਰ ਪ੍ਰਚਾਰਕਾਂ ਵਜੋਂ ਤਾਂ ਦੇਖਦੇ ਨੇ ਪਰ ਉਨ੍ਹਾਂ ਨੂੰ ਮਾਨ ‘ਚੋਂ ਮੁੱਖ ਮੰਤਰੀ ਦਾ ਚਿਹਰਾ ਨਜ਼ਰ ਨਹੀਂ ਆਉਂਦਾ।

ਜੇਕਰ ਭਗਵੰਤ ਮਾਨ ਦੇ ਅਤੀਤ ‘ਤੇ ਝਾਤ ਮਾਰ ਲਈਏ ਤਾਂ ਸਾਰੇ ਸਾਵਾਲਾਂ ਦੇ ਜਵਾਬ ਮਿਲਦੇ ਨਜ਼ਰ ਆੳੇੁਂਦੇ ਨੇ। ਇਓਂ ਲੱਗਦਾ ਹੈ ਜਿਵੇਂ ਭਗਵੰਤ ਮਾਨ ਨੂੰ ਸਿਆਸੀ ਰੈਲੀਆਂ ਵਿਚ ਹਾਸੇ ਠੱਠੇ ਕਰਨੇ ਉਨ੍ਹਾਂ ਦੇ ਸਿਆਸੀ ਜੀਵਨ ‘ਤੇ ਹੀ ਭਾਰੂ ਪੈ ਗਏ ਹੋਣ।

ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਰਹਿਣ ਦੇ ਬਾਵਜੂਦ ਉਹ ਮੁੱਖ ਮੰਤਰੀ ਦੇ ਚਿਹਰੇ ਵਜੋਂ ਆਪਣੀ ਛਵੀ ਨਹੀਂ ਬਣਾ ਸਕੇ। ਇਸ ਪਿੱਛੇ ਦਾ ਇੱਕ ਕਾਰਨ ਉਨ੍ਹਾਂ ਦੀ ਸ਼ਰਾਬ ਵੀ ਹੋ ਸਕਦੀ ਹੈ। ਕਿਉਂਕਿ ਮਾਨ ‘ਤੇ ਹਮੇਸ਼ਾ ਹੀ ਸ਼ਰਾਬ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਰਹੇ ਹਨ।
ਇਸ ਤੋਂ ਇਲਾਵਾ ਅੱਜ ਤੋਂ ਪੰਜ ਸਾਲ ਪਹਿਲਾਂ ਜਦੋਂ ਮਾਨ ‘ਤੇ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਸ਼ਰਾਬ ਪੀ ਕੇ ਆਉਣ ਦੇ ਦੋਸ਼ ਲੱਗੇ ਉਸ ਸਮੇਂ ਭਗਵੰਤ ਮਾਨ ਦਾ ਲੋਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ। ਇੱਥੇ ਹੀ ਬੱਸ ਨਹੀਂ ਮਾਨ ਦੇ ਸ਼ਰਾਬ ਪੀਣ ‘ਤੇ ਮੁੱਖ ਮੰਤਰੀ ਕੈਪਟਨ ਨੇ ਵੀ ਉਨ੍ਹਾਂ ‘ਤੇ ਤੰਜ਼ ਕਸੇ ਸਨ।

LEAVE A REPLY

Please enter your comment!
Please enter your name here