ਆਪਣੀ ਜਾਨ ਬਚਾਉਣ ਲਈ 134 ਲੋਕਾਂ ਦੀ ਸਮਰੱਥਾ ਰੱਖਣ ਵਾਲੇ ਜਹਾਜ਼ ‘ਚ ਸਵਾਰ ਹੋਏ ਕਰੀਬ 600 ਲੋਕ

0
165

ਅਫਗਾਨਿਸਤਾਨ ‘ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਇਸਤੋਂ ਬਾਅਦ ਲੋਕਾਂ ਵੱਲੋਂ ਆਪਣੀ ਜਾਨ ਬਚਾਉਣ ਲਈ ਕਾਬੁਲ ਹਵਾਈ ਅੱਡੇ ‘ਤੇ ਭੱਜ-ਦੌੜ ਮਚੀ ਹੋਈ ਹੈ। ਇਸ ਦੌਰਾਨ ਅਮਰੀਕਾ ਨੇ ਅਫਗਾਨਿਸਤਾਨ ਵਿਚ ਫਸੇ ਆਪਣੇ ਸਾਰੇ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਸੁਰੱਖਿਅਤ ਤੌਰ ‘ਤੇ ਬਾਹਰ ਕੱਢ ਲਿਆ ਹੈ।

ਇੱਕ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਸੈਂਕੜੇ ਅਫਗਾਨ ਐਤਵਾਰ ਰਾਤ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਰਵਾਨਾ ਹੋਏ ਵਿਸ਼ਾਲ ਅਮਰੀਕੀ ਫੌਜੀ ਕਾਰਗੋ ਜਹਾਜ਼ ਵਿੱਚ ਚੜ੍ਹੇ ਹੋਏ ਸਨ. ਯੂਐਸ ਏਅਰ ਫੋਰਸ ਸੀ -17 ਗਲੋਬਮਾਸਟਰ III ਦੁਆਰਾ ਬੱਚਿਆਂ ਸਮੇਤ 600 ਤੋਂ ਵੱਧ ਲੋਕਾਂ (640 ਖਾਸ) ਨੂੰ ਸੁਰੱਖਿਅਤ ਕਾਬੁਲ ਤੋਂ ਕਤਰ ਲਿਆਂਦਾ ਗਿਆ।

ਅੱਜ ਸਵੇਰੇ ਕਾਬੁਲ ਹਵਾਈ ਅੱਡੇ ‘ਤੇ ਜਦੋਂ ਅਮਰੀਕੀ ਹਵਾਈ ਸੈਨਾ ਦਾ ਸੀ-17 ਹੈਲੀਕਾਪਟਰ ਉਡਾਣ ਭਰਨ ਜਾ ਰਿਹਾ ਸੀ ਤਾਂ ਉਸ ਦੇ ਚਾਰੇ ਪਾਸੇ ਸੈਂਕੜੇ ਅਫਗਾਨੀ ਆਪਣੀ ਜਾਨ ਬਚਾਉਣ ਲਈ ਦੌੜ ਲਗਾ ਰਹੇ ਸਨ। ਇਸ ਘਟਨਾ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਚੁੱਕੇ ਹਨ। ਇੱਥੇ ਦੱਸ ਦਈਏ ਕਿ ਇਸ ਜਹਾਜ਼ ਦੇ ਬਾਹਰ ਹੀ ਨਹੀਂ ਸਗੋਂ ਅੰਦਰ ਵੀ ਕੁੱਝ ਅਜਿਹਾ ਹੀ ਨਜ਼ਾਰਾ ਸੀ। ਇਹ ਜਹਾਜ਼ ਪੂਰੀ ਤਰ੍ਹਾਂ ਭਰ ਗਿਆ ਸੀ।

ਅਮਰੀਕਾ ਨੇ ਆਪਣੇ ਸੀ-17 ਗਲੋਬਮਾਸਟਰ ਨਾਮ ਦੇ ਇਸ ਜਹਾਜ਼ ਤੋਂ ਅਫਗਾਨਿਸਤਾਨ ਵਿਚ ਫਸੇ 600 ਅਮਰੀਕੀ ਲੋਕਾਂ ਨੂੰ ਇੱਕ ਵਾਰ ‘ਚ ਹੀ ਸੁਰੱਖਿਅਤ ਤੌਰ ‘ਤੇ ਬਾਹਰ ਕੱਢਿਆ ਹੈ। ਜਦਕਿ ਇਸ ਵੱਡੇ ਜਹਾਜ਼ ਵਿਚ ਸਿੰਗਲ ਫਲੋਰ ‘ਤੇ ਵੱਧ ਤੋਂ ਵੱਧ 134 ਲੋਕਾਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ। ਅਜਿਹੇ ਵਿਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਹਾਜ਼ ਦੇ ਅੰਦਰ ਲੋਕਾਂ ਨੂੰ ਕਿਵੇਂ ਬਿਠਾਇਆ ਗਿਆ ਹੋਵੇਗਾ ਅਤੇ ਉਹਨਾਂ ਦੀ ਹਾਲਤ ਉਸ ਸਮੇਂ ਕੀ ਹੋਵੇਗੀ।

 

ਇਸਦੇ ਨਾਲ ਹੀ ਭਾਵੇਂਕਿ ਅਮਰੀਕੀ ਹਵਾਈ ਸੈਨਾ ਨੇ ਹੁਣ ਤੱਕ ਇਸ ਜਹਾਜ਼ ਜ਼ਰੀਏ 600 ਲੋਕਾਂ ਨੂੰ ਇੱਕ ਵਾਰ ਵਿਚ ਲਿਜਾਣ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਜੇਕਰ ਇਸ ਘਟਨਾ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਹੁਣ ਤੱਕ ਦੇ ਮਿਲਟਰੀ ਜਹਾਜ਼ਾਂ ਦੇ ਇਤਿਹਾਸ ਵਿਚ ਇਕ ਰਿਕਾਰਡ ਹੋਵੇਗਾ। ਸੀ-17 ਅਮਰੀਕੀ ਹਵਾਈ ਸੈਨਾ ਦੇ ਨਾਲ ਭਾਰਤੀ ਹਵਾਈ ਸੈਨਾ ਦੇ ਆਵਾਜਾਈ ਫਲੀਟ ਵਿਚ ਰੀੜ੍ਹ ਦੀ ਤਰ੍ਹਾਂ ਕੰਮ ਕਰਦਾ ਹੈ। ਭਾਰਤ ਨੇ ਵੀ ਕਾਬੁਲ ਵਿਚ ਫਸੇ ਆਪਣੇ ਦੂਤਾਵਾਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਕੱਢਣ ਲਈ 2 ਦੀ ਸੰਖਿਆ ਵਿਚ ਸੀ-17 ਗਲੋਬਮਾਸਟਰ ਜਹਾਜ਼ਾਂ ਨੂੰ ਭੇਜਿਆ ਹੈ।

ਇਸ ਦੌਰਾਨ, ਪਿਛਲੇ ਦੋ ਦਿਨਾਂ ਵਿੱਚ ਕਾਬੁਲ ਹਵਾਈ ਅੱਡੇ ‘ਤੇ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਕਿਉਂਕਿ ਹਜ਼ਾਰਾਂ ਲੋਕਾਂ ਨੇ ਤਾਲਿਬਾਨ ਦੇ ਕਾਬੁਲ’ ਤੇ ਕਬਜ਼ਾ ਕਰਨ ਦੇ ਤੁਰੰਤ ਬਾਅਦ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਵਿੱਚ ਉਡਾਣਾਂ ਫੜਨ ਦੀ ਕੋਸ਼ਿਸ਼ ਕੀਤੀ।

LEAVE A REPLY

Please enter your comment!
Please enter your name here