ਆਧਾਰ ਕਾਰਡ ‘ਚ ਘਰ ਬੈਠੇ ਵੀ ਬਦਲ ਸਕਦੇ ਹੋ ਨਾਂ, ਜਨਮ ਤਾਰੀਖ ਤੇ ਹੋਰ ਸੰਬੰਧਤ ਜਾਣਕਾਰੀ, ਜਾਣੋ ਕਿਵੇਂ

0
62

ਅੱਜ ਦੇ ਸਮੇਂ ‘ਚ ਆਧਾਰ ਕਾਰਡ ਕਿਸੇ ਵੀ ਵਿਅਕਤੀ ਲਈ ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਦੀ ਵਰਤੋਂ ਨਾ ਸਿਰਫ਼ ਪਛਾਣ ਪੱਤਰ ਦੇ ਰੂਪ ‘ਚ ਕੀਤੀ ਜਾ ਸਕਦੀ ਹੈ ਬਲਕਿ ਕਈ ਤਰ੍ਹਾਂ ਦੇ ਸਰਕਾਰੀ ਫਾਇਦੇ ਲੈਣ ਲਈ ਵੀ ਇਹ ਜ਼ਰੂਰੀ ਹੁੰਦਾ ਹੈ। ਹਾਲਾਂਕਿ, ਆਧਾਰ ਕਾਰਡ ‘ਚ ਜੇਕਰ ਤੁਹਾਡੇ ਨਾਂ, ਜਨਮ ਤਰੀਕ, ਪਤੇ ‘ਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੈ ਤਾਂ ਤੁਹਾਨੂੰ ਇਸ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਕਿਸੇ ਵਜ੍ਹਾ ਨਾਲ ਆਧਾਰ ਕਾਰਡ ‘ਚ ਦਰਜ ਕਿਸੇ ਤਰ੍ਹਾਂ ਦੀ ਡਿਟੇਲ ‘ਚ ਗ਼ਲਤੀ ਰਹਿ ਜਾਂਦੀ ਹੈ ਤਾਂ ਤੁਸੀਂ ਪਰੇਸ਼ਾਨ ਹੋ ਜਾਂਦੇ ਹੋਵੋਗੇ ਕਿ ਉਸ ਨੂੰ ਸੁਧਾਰਨ ਲਈ ਆਧਾਰ ਸੇਵਾ ਕੇਂਦਰ ਦਾ ਚੱਕਰ ਲਾਉਣਾ ਪਵੇਗਾ।

ਆਧਾਰ ਕਾਰਡ ਜਾਰੀ ਕਰਨ ਵਾਲਾ ਸੰਗਠਨ UIDAI ਆਧਾਰ ਕਾਰਡ ਹੋਲਡਰਜ਼ ਨੂੰ ਆਧਾਰ ਕਾਰਡ ‘ਚ ਕੁੱਝ ਵੇਰਵੇ ਆਨਲਾਈਨ ਅਪਡੇਟ ਕਰਨ ਦੀ ਸਹੂਲਤ ਦਿੰਦਾ ਹੈ। ਤੁਸੀਂ ਆਧਾਰ ਦੇ ਸੈਲਫ ਸਰਵਿਸ ਪੋਰਟਲ ਰਾਹੀਂ ਨਾਂ, ਪਤਾ, ਜਨਮ ਤਰੀਕ ਤੇ ਜੈਂਡਰ ਨਾਲ ਜੁੜੀ ਜਾਣਕਾਰੀ ਨੂੰ ਅਪਡੇਟ ਕਰ ਸਕਦੇ ਹੋ। ਇਹ ਪ੍ਰਕਿਰਿਆ ਕਾਫੀ ਆਸਾਨ ਹੈ।

UIDAI ਅਕਸਰ ਇਸ ਬਾਰੇ ਟਵੀਟ ਰਾਹੀਂ ਜਾਣਕਾਰੀ ਦਿੰਦਾ ਹੈ। UIDAI ਨੇ ਕਿਹਾ ਹੈ ਕਿ ਆਧਾਰ ਕਾਰਡ ਹੋਲਡਰ ਸੈਲਫ ਸਰਵਿਸ ਅਪਡੇਟ ਪੋਰਟਲ ਰਾਹੀਂ ਘਰ ਬੈਠੇ ਹੀ ਆਪਣੇ ਡੈਮੋਗ੍ਰਾਫਿਕ ਡਿਟੇਲਜ਼ ਨੂੰ ਆਧਾਰ ਕਾਰਡ ‘ਚ ਅਪਡੇਟ ਕਰ ਸਕਦੇ ਹੋ। UIDAI ਅਨੁਸਾਰ ਆਧਾਰ ਕਾਰਡ ‘ਚ ਨਾਂ,ਲਿੰਗ, ਜਨਮ ਤਰੀਕ ਤੇ ਪਤਾ ਅਪਡੇਟ ਕਰਨ ਲਈ  https://ssup.uidai.gov.in/ssup/  ਪੋਰਟਲ ‘ਤੇ ਲਾਗਇਨ ਕਰਨਾ ਪਵੇਗਾ।

ਇਸ ਸਰਵਿਸ ਦਾ ਲਾਭ ਲੈਣ ਲਈ ਤੁਹਾਡਾ ਨੰਬਰ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਸੈਲਫ ਸਰਵਿਸ ਅਪਡੇਟ ਪੋਰਟਲ ‘ਤੇ ਜਾ ਕੇ ਕਿਸੇ ਵੀ ਤਰ੍ਹਾਂ ਦੇ ਬਦਲਾਅ  ਲਈ ਰਿਕਵੈਸਟ ਕਰਦੇ ਹੋ ਤਾਂ ਤੁਹਾਨੂੰ ਮੋਬਾਈਲ ਨੰਬਰ ‘ਤੇ ਇਕ ਓਟੀਪੀ ਪ੍ਰਾਪਤ ਹੁੰਦਾ ਹੈ। ਇਸ ਓਟੀਪੀ ਜ਼ਰੀਏ ਤੁਸੀਂ ਘਰ ਬੈਠੇ ਇਹ ਸਾਰੇ ਚੇਂਜ ਕਰ ਸਕਦੇ ਹੋ। ਤੁਹਾਨੂੰ ਨਾਂ, ਪਤਾ ਵਰਗੀ ਜਾਣਕਾਰੀ ਵਿਚ ਬਦਲਾਅ ਲਈ ਢੁਕਵੇਂ ਪਰੂਫ਼ ਵੀ ਉਪਲੱਬਧ ਕਰਵਾਉਣੇ ਪੈਣਗੇ।

LEAVE A REPLY

Please enter your comment!
Please enter your name here