ਆਂਧਰਾ ਪ੍ਰਦੇਸ਼ ‘ਚ ਬਣਾਏ ਗਏ 13 ਨਵੇਂ ਜ਼ਿਲ੍ਹੇ

0
75

ਆਂਧਰਾ ਪ੍ਰਦੇਸ਼ ‘ਚ ਨਵੇਂ ਜ਼ਿਲ੍ਹੇ ਬਣਾਏ ਗਏ ਹਨ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਬੀਤੇ ਦਿਨੀ ਵਰਚੁਅਲ ਰੂਪ ’ਚ ਆਯੋਜਿਤ ਇੱਕ ਪ੍ਰੋਗਰਾਮ ’ਚ ਸੂਬੇ ਦੇ 13 ਨਵੇਂ ਜ਼ਿਲ੍ਹਿਆਂ ਦਾ ਗਠਨ ਕੀਤਾ। ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈ. ਐੱਸ. ਆਰ. ਸੀ. ਪੀ. ਸਰਕਾਰ ਨੇ 13 ਜ਼ਿਲ੍ਹਿਆਂ ਨੂੰ ਮੁੜਗਠਿਤ ਕਰ ਕੇ 13 ਨਵੇਂ ਜ਼ਿਲ੍ਹੇ ਬਣਾਏ ਹਨ। ਇਸ ਦੇ ਨਾਲ ਹੀ ਸੂਬੇ ’ਚ ਹੁਣ 26 ਜ਼ਿਲ੍ਹੇ ਤੇ ਰੈਵੇਨਿਊ ਡਵੀਜ਼ਨਾਂ 72 ਹੋ ਗਈਆਂ ਹਨ।

ਜਾਣਕਾਰੀ ਅਨੁਸਾਰ ਨਵੇਂ ਬਣੇ ਜ਼ਿਲ੍ਹਿਆਂ ’ਚ ਪਾਰਵਤੀਪੁਰਮ ਮਾਨਿਅਮ, ਅੱਲੂਰੀ ਸੀਤਾਰਾਮ ਰਾਜੂ, ਅਨਾਕਾਪੱਲੀ, ਕਾਕੀਨਾਡਾ, ਕੋਨਸੀਮਾ, ਏਲੁਰੁ, ਐੱਨ. ਟੀ. ਆਰ., ਪਲਨਾਡੂ, ਬਾਪਟਲਾ, ਨੰਦਿਆਲਾ, ਸ਼੍ਰੀ ਸੱਤਿਆ ਸਾਈ, ਤਿਰੁਪਤੀ ਅਤੇ ਅੰਨਾਮਈਆ ਸ਼ਾਮਲ ਹਨ। ਸਰਕਾਰ ਨੇ ਨਵੇਂ ਜ਼ਿਲ੍ਹਿਆਂ ’ਚੋਂ ਇਕ ਦਾ ਨਾਮ ਅੱਲੂਰੀ ਸੀਤਾਰਾਮ ਰਾਜੂ ਰੱਖਿਆ ਜੋ ਇਕ ਆਜ਼ਾਦੀ ਘੁਲਾਟੀਏ ਸਨ। ਇਸ ਦੇ ਨਾਲ ਹੀ ਸਰਕਾਰ ਨੇ ਇੱਕ ਹੋਰ ਜ਼ਿਲ੍ਹੇ ਦਾ ਨਾਮ ਐੱਨ. ਟੀ. ਆਰ. ਜ਼ਿਲ੍ਹਾ ਵੀ ਰੱਖਿਆ। ਆਖਰੀ ਵਾਰ ਸੂਬੇ ’ਚ 1979 ’ਚ ਸੰਯੁਕਤ ਆਂਧਰਾ ਪ੍ਰਦੇਸ਼ ’ਚ ਵਿਜੈਨਗਰਮ ਜ਼ਿਲ੍ਹੇ ਦੇ ਰੂਪ ’ਚ ਇਕ ਨਵਾਂ ਜ਼ਿਲ੍ਹਾ ਬਣਾਇਆ ਗਿਆ ਸੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਰਲ ਅਤੇ ਆਸਾਨ ਬਣਾਉਣ ਲਈ 13 ਨਵੇਂ ਜ਼ਿਲ੍ਹੇ ਬਣਾਏ ਗਏ ਹਨ।

LEAVE A REPLY

Please enter your comment!
Please enter your name here