ਜੇਕਰ ਤੁਹਾਡਾ ਬੈਂਕ ਦਾ ਜ਼ਰੂਰੀ ਕੰਮ ਫਸਿਆ ਹੋਇਆ ਹੈ, ਤਾਂ ਇਸ ਦਾ ਤੁਰੰਤ ਖ਼ਤਮ ਕਰੋ, ਕਿਉਂਕਿ ਅਗਲੇ ਮਹੀਨੇ ਅਗਸਤ ‘ਚ, ਬੈਂਕ ਅੱਧੇ ਮਹੀਨੇ ਲਈ ਬੰਦ ਰਹੇਗਾ।
ਕੋਰੋਨਾ ਸੰਕਟ ਕਾਰਨ ਉਂਜ ਤਾਂ ਜ਼ਿਆਦਾਤਰ ਲੋਕ ਬੈਂਕ ਬ੍ਰਾਂਚ ਵਿੱਚ ਜਾਣ ਤੋਂ ਪਰਹੇਜ਼ ਹੀ ਕਰਦੇ ਹਨ। ਜੇਕਰ ਤੁਹਾਡਾ ਬੈਂਕ ਦਾ ਜ਼ਰੂਰੀ ਕੰਮ ਫਸਿਆ ਹੋਇਆ ਹੈ, ਤਾਂ ਇਸ ਦਾ ਤੁਰੰਤ ਖ਼ਤਮ ਕਰੋ, ਕਿਉਂਕਿ ਅਗਲੇ ਮਹੀਨੇ ਅਗਸਤ ‘ਚ, ਬੈਂਕ ਅੱਧੇ ਮਹੀਨੇ ਲਈ ਬੰਦ ਰਹੇਗਾ। ਹਾਲਾਂਕਿ, ਦੇਸ਼ ਵਿੱਚ ਸਾਰੇ ਬੈਂਕ ਅਗਸਤ ਵਿੱਚ 15 ਦਿਨਾਂ ਲਈ ਬੰਦ ਨਹੀਂ ਰਹਿਣਗੇ।
ਦਰਅਸਲ, ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵਲੋਂ ਜਾਰੀ ਨਿਰਧਾਰਤ ਛੁੱਟੀਆਂ ‘ਚ ਕੁਝ ਖੇਤਰੀ ਛੁੱਟੀਆਂ ਹੁੰਦੀਆਂ ਹਨ। ਆਰਬੀਆਈ ਦੇ ਅਨੁਸਾਰ, ਬੈਂਕ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਹਨ।
5 ਐਤਵਾਰ ਤੇ 2 ਸ਼ਨੀਵਾਰ ਨੂੰ ਦੇਸ਼ ਭਰ ‘ਚ ਬੰਦ ਰਹਿਣਗੇ ਬੈਂਕ
ਅਗਸਤ 2021 ਦੀ ਸ਼ੁਰੂਆਤ ਐਤਵਾਰ ਤੋਂ ਹੋ ਰਹੀ ਹੈ। ਇਸ ਲਈ 1 ਅਗਸਤ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। 8, 15, 22, 29 ਅਗਸਤ, ਐਤਵਾਰ ਨੂੰ ਦੇਸ਼ ਭਰ ਵਿੱਚ ਛੁੱਟੀ ਰਹੇਗੀ। ਅਗਸਤ ਵਿੱਚ ਕੁੱਲ 5 ਐਤਵਾਰ ਹਨ। ਇਸ ਤੋਂ ਇਲਾਵਾ 14 ਅਤੇ 28 ਅਗਸਤ ਨੂੰ ਮਹੀਨੇ ਦਾ ਦੂਜੇ ਅਤੇ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
ਇਸ ਦੇ ਨਾਲ ਹੀ, 13 ਅਗਸਤ ਨੂੰ ਇੰਫਾਲ’ ਚ Patriot Day ਹੋਣ ਕਾਰਨ ਬੈਂਕ ਬੰਦ ਰਹਿਣਗੇ। ਪਾਰਸੀ ਨਵੇਂ ਸਾਲ ਉਤੇ 16 ਅਗਸਤ ਨੂੰ ਬੇਲਾਪੁਰ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਵਿਚ ਕੰਮ ਨਹੀਂ ਹੋਵੇਗਾ। ਇਸ ਤੋਂ ਬਾਅਦ 19 ਅਗਸਤ ਨੂੰ ਮੁਹੱਰਮ ਕਾਰਨ ਅਗਰਤਲਾ, ਅਹਿਮਦਾਬਾਦ, ਬੇਲਾਪੁਰ, ਭੋਪਾਲ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਰਾਏਪੁਰ, ਰਾਂਚੀ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
ਜਾਣੋ ਅਗਸਤ ਵਿੱਚ ਕਿਹੜੇ ਸਥਾਨਾਂ ‘ਤੇ ਕਦੋਂ ਬੰਦ ਰਹਿਣਗੇ ਬੈਂਕ
ਬੰਗਲੁਰੂ, ਚੇਨੱਈ, ਕੋਚੀ ਅਤੇ ਤਿਰੂਵਨੰਤਪੁਰਮ ਵਿਚ ਬੈਂਕ 20 ਅਗਸਤ ਨੂੰ ਮੁਹੱਰਮ ਅਤੇ ਓਨਮ ਦੇ ਕਾਰਨ ਬੰਦ ਰਹਿਣਗੇ। ਅਗਲੇ ਦਿਨ 21 ਅਗਸਤ ਨੂੰ ਥ੍ਰਿਵੋਣਮ ਅਤੇ 23 ਅਗਸਤ ਨੂੰ ਸ਼੍ਰੀ ਨਾਰਾਇਣ ਗੁਰੂ ਜੈਅੰਤੀ ਦੇ ਮੌਕੇ ਉਤੇ ਕੋਚੀ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਮੁੜ ਬੰਦ ਰਹਿਣਗੇ।
ਇਸ ਵਾਰ ਕ੍ਰਿਸ਼ਨ ਜਨਮ ਅਸ਼ਟਮੀ 30 ਅਗਸਤ ਨੂੰ ਹੈ। ਇਸ ਦਿਨ ਅਹਿਮਦਾਬਾਦ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਜੈਪੁਰ, ਜੰਮੂ, ਕਾਨਪੁਰ, ਲਖਨਊ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ। ਕ੍ਰਿਸ਼ਨਾ ਜਨਮ ਅਸ਼ਟਮੀ 31 ਅਗਸਤ ਨੂੰ ਹੈਦਰਾਬਾਦ ਵਿੱਚ ਮਨਾਈ ਜਾਵੇਗਾ। ਇਸ ਕਰਕੇ ਇੱਥੇ ਬੈਂਕ ਬੰਦ ਰਹਿਣਗੇ।