ਸਾਡੇ ਸਰੀਰ ਦੇ ਹਰੇਕ ਅੰਗ ਦਾ ਆਪਣਾ ਮਹੱਤਵ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਸਾਡੇ ਸਰੀਰ ਦੇ ਇੱਕ ਅਜਿਹੇ ਅੰਗ ਦੀ ਜਿਸਦੀ ਆਪਣੀ ਹੀ ਵਿਸ਼ੇਸ ਮਹੱਤਤਾ ਹੈ। ਅੱਖਾਂ ਦਾ ਸਾਡੇ ਜੀਵਨ ‘ਚ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਬਿਨਾਂ ਜ਼ਿੰਦਗੀ ‘ਚ ਹਨੇ੍ਹਰਾ ਹੋ ਜਾਂਦਾ ਹੈ। ਤੁਸੀਂ ਦਿਨ ਵਿੱਚ ਕੁਝ ਸਮਾਂ ਅੱਖਾਂ ਬੰਦ ਕਰਕੇ ਬਿਤਾਓ ਤਾਂ ਤੁਹਾਨੂੰ ਇਹਨਾਂ ਦਾ ਮਹੱਤਵ ਸਮਝ ਆਵੇਗਾ। ਇਹ ਸਰੀਰ ਦੇ ਸਾਰੇ ਅੰਗਾਂ ਵਿਚੋਂ ਮਹੱਤਵਪੂਰਨ ਤੇ ਸੋਹਲ ਅੰਗ ਹੈ।ਇਹਨਾਂ ਦੇ ਕਾਰਨ ਹੀ ਤੁਸੀ ਆਸ-ਪਾਸ ਦੀ ਦੁਨੀਆਂ ਨੂੰ ਦੇਖ ਸਕਦੇ ਹੋ । ਸਾਡੇ ਲਈ ਜਰੂਰੀ ਹੈ ਕਿ ਅਸੀਂ ਇਹਨਾਂ ਦੀ ਦੇਖਭਾਲ ਬਾਰੇ ਜਾਣੀਏ ।
ਦੂਸ਼ਿਤ ਵਾਤਾਵਰਣ ਵੈਸੇ ਹੀ ਸਾਡੀ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾਉਦਾ ਹੈ, ਅਜਿਹੇ ਵਿੱਚ ਸਾਨੂੰ ਰੋਜਾਨਾ ਕੁਝ ਆਦਤਾਂ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰਨ ਦੀ ਜਰੂਰਤ ਹੈ । ਆਓ ਜਾਣਦੇ ਹਾਂ ਕਿ ਸਾਨੂੰ ਅੱਖਾਂ ਨੂੰ ਠੀਕ ਰੱਖਣ ਲਈ ਕਿਹੜੀਆਂ ਆਦਤਾਂ ਨੂੰ ਬਦਲਣ ਦੀ ਲੋੜ ਹੈ-
ਲੰਬੇ ਸਮੇਂ ਤੱਕ ਕੰਪਿਊਟਰ ਜਾਂ ਮੋਬਾਇਲ ਦੇਖਣਾ
ਜੇਕਰ ਤੁਸੀਂ ਕੰਪਿਊਟਰ ਜਾਂ ਮੋਬਾਇਲ ਤੇ ਘੰਟਿਆਂ ਬੱਧੀ ਕੰਮ ਕਰ ਰਹੇ ਹੋ ਤਾਂ ਇਹ ਤੁਹਾਡੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਵਿਚੋਂ ਨਿਕਲਣ ਵਾਲੀਆਂ ਰੰਗੀਨ ਲਾਈਟਾਂ ਅੱਖਾਂ ਲਈ ਘਾਤਕ ਹੋ ਸਕਦੀਆਂ ਹਨ। ਜੇ ਤੁਸੀਂ ਕੰਮ ਕਰਨਾ ਹੈ ਤਾਂ ਤੁਹਾਨੂੰ ਵਿਚਕਾਰ ਬਰੇਕ ਦੇਣਾ ਚਾਹੀਦਾ ਹੈ ਅਤੇ ਆਪਣੀਆਂ ਅੱਖਾਂ ਕੁਝ ਸਮੇਂ ਲਈ ਸਕਰੀਨ ਤੋਂ ਦੂਰ ਲੈ ਜਾਣਾ ਚਾਹੀਦਾ ਹੈ ।
ਮੇਕਅੱਪ ਹਟਾਏ ਬਿਨਾਂ ਸੌਣਾ
ਥਕਾਵਟ ਦੇ ਚੱਕਰ ‘ਚ ਕਈ ਵਾਰ ਅਸੀਂ ਮੇਕਅੱਪ ਉਤਾਰਨ ਵਿੱਚ ਆਲਸ ਕਰ ਜਾਂਦੇ ਹਾਂ ਤੇ ਮਹਿਲਾਵਾਂ ਅੱਖਾਂ ਦਾ ਮੇਕਅੱਪ ਹਟਾਏ ਬਿਨਾਂ ਹੀ ਸੌ ਜਾਂਦੀਆਂ ਹਨ। ਇਹ ਅੱਖਾਂ ਦੀਆਂ ਪਲਕਾਂ ਨੂੰ ਖਰਾਬ ਕਰ ਸਕਦਾ ਹੈ ਤੇ ਇਸ ਨਾਲ਼ ਕਈ ਤਰ੍ਹਾਂ ਦਾ ਇੰਨਫੈਕਸ਼ਨ ਵੀ ਹੋ ਸਕਦਾ ਹੈ। ਇਸ ਲਈ ਹਮੇਸ਼ਾ ਮੇਕਅੱਪ ਉਤਾਰ ਕੇ ਹੀ ਸੋਵੋ।
3, ਤੇਜ਼ ਧੁੱਪ ਵਿੱਚ ਘੂੰਮਣਾ
ਜੇਕਰ ਤੁਸੀਂ ਧੁੱਪ ਵਿੱਚ ਐਨਕ ਨਹੀਂ ਲਗਾਉਦੇ ਤਾਂ ਸੂਰਜ ਦੀਆਂ ਪਰਾਂਬੈਂਗਣੀ ਕਿਰਨਾਂ ਤੁਹਾਡੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ । ਅਜਿਹੇ ਵਿੱਚ ਧੁੱਪ ਵਿੱਚ ਨਿਕਲਣ ਵੇਲੇ ਚੰਗੀ ਕਵਾਲਿਟੀ ਦੇ ਸਨਗਲਾਸਿਸ ਲਗਾ ਕੇ ਬਾਹਰ ਨਿਕਲੋ।
4. ਅੱਖਾਂ ਨੂੰ ਰਗੜਨਾ
ਜਦੋਂ ਵੀ ਅਸੀਂ ਨੀਂਦ ਤੋਂ ਉੱਠਦੇ ਹਾਂ ਜਾਂ ਜੇ ਕਦੇ ਧੂੜ ਅੱਖਾਂ ਵਿੱਚ ਚਲੀ ਜਾਂਦੀ ਹੈ ਤਾਂ ਅਸੀਂ ਆਪਣੀਆਂ ਅੱਖਾਂ ਨੂੰ ਜ਼ੋਰ ਨਾਲ ਮਲਣਾ ਸ਼ੁਰੂ ਕਰ ਦਿੰਦੇ ਹਾਂ। ਅਜਿਹਾ ਕਰਨ ਨਾਲ ਸਾਨੂੰ ਰਾਹਤ ਮਿਲਦੀ ਹੈ ਪਰ ਇਹ ਅੱਖਾਂ ਦੇ ਅੰਦਰ ਅਤੇ ਬਾਹਰ ਦੋਨਾਂ ਦੀ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।ਇਸ ਲਈ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।