ਅਸਾਮ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਜਾਣੋ ਕਿੰਨੇ ਲੋਕਾਂ ਦੀ ਹੋਈ ਮੌਤ

0
27

ਅਸਾਮ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਅਸਾਮ ਦੇ ਕਰੀਮਗੰਜ ਜ਼ਿਲ੍ਹੇ ਵਿਚ ਅੱਜ ਛਠ ਪੂਜਾ ਤੋਂ ਬਾਅਦ ਵਾਪਸ ਪਰਤਦੇ ਸਮੇਂ ਟਰੱਕ ਅਤੇ ਇੱਕ ਆਟੋ ਰਿਕਸ਼ਾ ਦੀ ਆਹਮੋ-ਸਾਹਮਣੇ ਦੀ ਟੱਕਰ ’ਚ 4 ਔਰਤਾਂ ਅਤੇ 2 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅਸਾਮ-ਤ੍ਰਿਪੁਰਾ ਹਾਈਵੇਅ ’ਤੇ ਜ਼ਿਲ੍ਹੇ ਦੇ ਪਾਥਰਕਾਂਡੀ ਇਲਾਕੇ ਵਿਚ ਹੋਇਆ। ਉਨ੍ਹਾਂ ਨੇ ਦੱਸਿਆ ਕਿ ਆਟੋ ਰਿਕਸ਼ਾ ਵਿਚ ਸਵਾਰ 9 ਸਵਾਰੀਆਂ ਦੀ ਮੌਤ ਮੌਕੇ ’ਤੇ ਹੋ ਗਈ, ਜਦੋਂ ਕਿ ਇੱਕ ਦੀ ਮੌਤ ਹਸਪਤਾਲ ’ਚ ਹੋਈ। ਇਸਦੇ ਨਾਲ ਹੀ ਟਰੱਕ ਡਰਾਈਵਰ ਫਰਾਰ ਹੋ ਗਿਆ।

ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਫਰਾਰ ਟਰੱਕ ਡਰਾਈਵਰ ਨੂੰ ਫੜਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦਰਮਿਆਨ ਭੜਕੇ ਸਥਾਨਕ ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ ਅਤੇ ਡਰਾਈਵਰ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਮੌਕੇ ’ਤੇ ਭਾਰੀ ਪੁਲਿਸ ਫੋਰਸ ਭੇਜੀ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਦੂਜਾ ਭਾਈ ਪਨਿਕਾ, ਸ਼ਾਲੂ ਬਾਈ ਪਨਿਕਾ, ਗੌਰਵ ਦਾਸ ਪਨਿਕਾ, ਲੱਲਨ ਗੋਸਵਾਮੀ, ਸ਼ੰਭੂ ਦਾਸ ਪਨਿਕਾ, ਪੂਜਾ ਗੌਰ, ਦੇਵ ਗੌਰ, ਮਾਂਗਲੀ ਕਰਮਾਕਰ, ਟੋਪੂ ਕਰਮਾਕਰ ਅਤੇ ਆਟੋ ਰਿਕਸ਼ਾ ਡਰਾਈਵਰ ਸੋਨੂਰੀ ਦੇ ਰੂਪ ਵਿਚ ਹੋਈ ਹੈ।

ਜਾਣਕਾਰੀ ਅਨੁਸਾਰ ਹਾਦਸੇ ਵਿਚ ਮਾਰੇ ਗਏ ਸਾਰੇ ਲੋਕ ਪਾਥਰਕਾਂਡੀ ਦੇ ਲੋਂਗਈ ਚਾਹ ਬਾਗਾਨ ਦੇ ਰਹਿਣ ਵਾਲੇ ਸਨ। ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਹਾਦਸੇ ’ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਗਰਾਂਟ ਰਾਸ਼ੀ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੁੱਖ ਦੀ ਇਸ ਘੜੀ ਨੂੰ ਹਰ ਸੰਭਵ ਮਦਦ ਕਰਨ ਦਾ ਨਿਰਦੇਸ਼ ਦਿੱਤਾ ਹੈ।

LEAVE A REPLY

Please enter your comment!
Please enter your name here