ਅਰਵਿੰਦ ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕੋਰੋਨਾ ਦੇ ਨਵੇਂ ਰੂਪ ਤੋਂ ਬਚਾਅ ਲਈ Flights ਰੋਕਣ ਦੀ ਕੀਤੀ ਅਪੀਲ

0
77

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਰੋਕਣ ਦੀ ਅਪੀਲ ਕੀਤੀ ਹੈ, ਜਿੱਥੇ ਕੋਰੋਨਾ ਦੇ ਨਵੇਂ ਵੈਰੀਐਂਟ (ਰੂਪ) ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਕਿਹਾ ਕਿ ਸਾਡੇ ਦੇਸ਼ ਨੇ ਪਿਛਲੇ ਡੇਢ ਸਾਲਾਂ ’ਚ ਕੋਰੋਨਾ ਵਿਰੁੱਧ ਬਹੁਤ ਮੁਸ਼ਕਲ ਲੜਾਈ ਲੜੀ ਹੈ। ਸਾਡੇ ਲੱਖਾਂ ਕੋਰੋਨਾ ਯੋਧਿਆਂ ਦੀਆਂ ਸਵਾਰਥ ਰਹਿਤ ਸੇਵਾਵਾਂ ਦੀ ਬਦੌਲਤ ਦੇਸ਼ ਕੋਰੋਨਾ ਮਹਾਂਮਾਰੀ ਤੋਂ ਉਭਰ ਸਕਿਆ।

ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੇ ਨਵੇਂ ਰੂਪ ਨੂੰ ਦੇਸ਼ ’ਚ ਆਉਣ ਤੋਂ ਰੋਕਣ ਲਈ ਸਾਨੂੰ ਸਭ ਕੁੱਝ ਕਰਨ ਚਾਹੀਦਾ। ਯੂਰਪੀ ਸੰਘ ਸਮੇਤ ਕਈ ਦੇਸ਼ਾਂ ਨੇ ਕੋਰੋਨਾ ਦੇ ਨਵੇਂ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਨੇ ਪ੍ਰਭਾਵਿਤ ਦੇਸ਼ਾਂ ਤੋਂ ਉਡਾਣਾਂ ਨੂੰ ਤੁਰੰਤ ਪ੍ਰਭਾਵਤ ਤੋਂ ਰੱਦ ਕਰਨ ਦੀ ਅਪੀਲ ਕੀਤੀ। ਇਸ ਮਾਮਲੇ ’ਚ ਦੇਰੀ ਨਾਲ ਜੇਕਰ ਕੋਈ ਕੋਰੋਨਾ ਦੇ ਨਵੇਂ ਰੂਪ ਨਾਲ ਸੰਕ੍ਰਮਿਤ ਦੇਸ਼ ’ਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਇਹ ਨੁਕਸਾਨਦੇਹ ਹੋਵੇਗਾ।

ਕੇਜਰੀਵਾਲ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ,‘‘ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਕੋਰੋਨਾ ਦੇ ਨਵੇਂ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਹਵਾਈ ਸੇਵਾਵਾਂ ਨੂੰ ਤੁਰੰਤ ਰੋਕ ਦਿੱਤਾ ਜਾਵੇ। ਸਾਡਾ ਦੇਸ਼ ਬਹੁਤ ਮੁਸ਼ਕਲ ਨਾਲ ਕੋਰੋਨਾ ਦੇ ਕਹਿਰ ਤੋਂ ਬਾਹਰ ਆਇਆ ਹੈ। ਸਾਨੂੰ ਹਰ ਉਹ ਸੰਭਵ ਕਦਮ ਚੁੱਕਣਾ ਚਾਹੀਦਾ, ਜਿਸ ਨਾਲ ਕੋਰੋਨਾ ਦਾ ਨਵਾਂ ਰੂਪ ਭਾਰਤ ’ਚ ਪ੍ਰਵੇਸ਼ ਨਾ ਕਰ ਸਕੇ।

LEAVE A REPLY

Please enter your comment!
Please enter your name here