ਅਫਗਾਨ ਦੀ ਰਾਸ਼ਟਰੀ ਟੀਮ ਫੁੱਟਬਾਲ ਨੂੰ ਪਿਆ ਘਾਟਾ, ਜਾਣੋ ਕੌਣ ਸੀ ਜਹਾਜ਼ ਤੋਂ ਡਿੱਗਣ ਵਾਲਾ ਖਿਡਾਰੀ !

0
168

ਕਾਬੁਲ – ਅਫਗਾਨਿਸਤਾਨ ਦੇ ਰਾਸ਼ਟਰੀ ਫੁੱਟਬਾਲਰ ਜਾਕੀ ਅਨਵਾਰੀ ਦੀ ਸੋਮਵਾਰ ਨੂੰ ਅਮਰੀਕੀ ਜਹਾਜ਼ ਤੋਂ ਕਾਬੁਲ ਏਅਰਪੋਰਟ ‘ਤੇ ਡਿੱਗ ਕੇ ਮੌਤ ਹੋ ਗਈ। ਖ਼ਬਰਾਂ ਅਨੁਸਾਰ, ਜਾਕੀ ਦੀ ਅਮਰੀਕੀ ਏਅਰਫੋਰਸ ਦੇ ਜਹਾਜ਼ ਬੋਇੰਗ ਸੀ-17 ਤੋਂ ਡਿੱਗ ਕੇ ਮੌਤ ਹੋਈ। ਅਫਗਾਨਿਸਤਾਨ ਦੇ ਜਨਰਲ ਡਾਇਰੈਕਟੋਰੇਟ ਫਾਰ ਸਪੋਰਟਸ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਤਾਲਿਬਾਨ ਨੇ 16 ਅਗਸਤ ਨੂੰ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਪੂਰੇ ਦੇਸ਼ ਵਿੱਚ ਭਾਜੜ ਦਾ ਮਾਹੌਲ ਹੈ। ਤਾਲਿਬਾਨ ਦੇ ਡਰੋਂ ਅਫਗਾਨਿਸਤਾਨ ਦੇ ਹਜ਼ਾਰਾਂ ਨਾਗਰਿਕ ਦੇਸ਼ ਛੱਡਣਾ ਚਾਹੁੰਦੇ ਹਨ। ਐਤਵਾਰ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਕਾਬੁਲ ਏਅਰਪੋਰਟ ‘ਤੇ ਜਮਾਂ ਹਨ। ਇਨ੍ਹਾਂ ਵਿਚੋਂ ਇੱਕ ਜਾਕੀ ਵੀ ਸਨ।

ਕਾਬੁਲ ਏਅਰਪੋਰਟ ‘ਤੇ ਸੋਮਵਾਰ ਨੂੰ ਜਹਾਜ਼ ਵਿੱਚ ਸਵਾਰ ਹੋਣ ਲਈ ਭਾਜੜ ਮਚੀ ਸੀ। ਇੱਥੇ ਦੇਸ਼ ਛੱਡਣ ਲਈ ਕਈ ਲੋਕ ਜਹਾਜ਼ ਦੇ ਪਹੀਏ ‘ਤੇ ਵੀ ਬੈਠ ਗਏ ਸਨ। ਕੁੱਝ ਲੋਕਾਂ ਨੂੰ ਜਹਾਜ਼ ਦੇ ਉੱਤੇ ਵੀ ਵੇਖਿਆ ਗਿਆ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਪਹੀਏ ‘ਤੇ ਬੈਠੇ ਤਿੰਨ ਲੋਕਾਂ ਦੀ ਡਿੱਗ ਕੇ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਜਾਕੀ ਵੀ ਸ਼ਾਮਲ ਸੀ।

ਜਾਕੀ ਉਨ੍ਹਾਂ ਹਜ਼ਾਰਾਂ ਅਫਗਾਨਾਂ ਵਿੱਚੋਂ ਇੱਕ ਸੀ, ਜੋ ਸੋਮਵਾਰ ਨੂੰ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਸਨ। ਤਾਂਕਿ ਤਾਲਿਬਾਨ ਦੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਉਹ ਦੇਸ਼ ਛੱਡ ਸਕਣ।

LEAVE A REPLY

Please enter your comment!
Please enter your name here