ਇਲਾਇਚੀ ਨੂੰ ਤ੍ਰਿਪੁਰਾ, ਤਰੁਟੀ, ਸੂਖਮੈਲ, ਦ੍ਰਾਵਿੜੀ, ਹਿਮਾ, ਚੰਦਰਾ ਅਤੇ ਚੰਦਰਲਤਾ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਸੇਵਨ ਦੇ ਕਈ ਲਾਭ ਹਨ। ਮੂੰਹ ’ਚ ਤਾਜ਼ਗੀ ਦੇਣ ਦੇ ਨਾਲ-ਨਾਲ ਇਲਾਇਚੀ ਸਿਹਤ ਲਈ ਵੀ ਕਾਫੀ ਲਾਭਦਾਇਕ ਹੈ।
ਆਯੁਰਵੇਦ ’ਚ ਇਸ ਦੇ ਗੁਣਾਂ ਦਾ ਕਾਫੀ ਜ਼ਿਕਰ ਕੀਤਾ ਗਿਆ ਹੈ। ਜਾਣਦੇ ਹਾਂ ਇਲਾਇਚੀ ਦੇ ਸਿਹਤ ਸੰਬੰਧੀ ਕੀ ਲਾਭ ਹਨ- ਇਸ ਦੀ ਖੁਸ਼ਬੂ ਕਾਰਨ ਇਹ ਮੂੰਹ ਦੀ ਬਦਬੂ ਦੂਰ ਕਰਨ ਦਾ ਕੰਮ ਕਰਦੀ ਹੈ। ਭੁੱਖ ਨਾ ਲੱਗਣੀ, ਭੋਜਨ ਪ੍ਰਤੀ ਬੇਰੁਖੀ, ਉਲਟੀ ਅਤੇ ਬਦਹਜ਼ਮੀ ਵਰਗੀਆਂ ਪਰੇਸ਼ਾਨੀਆਂ ’ਚ ਇਲਾਇਚੀ ਦਾ ਸੇਵਨ ਲਾਭਦਾਇਕ ਹੈ।
ਵਾਰ-ਵਾਰ ਪਿਆਸ ਲੱਗਣ ਜਾਂ ਗਲੇ ’ਚ ਜਲਨ ਹੋਣ ’ਤੇ ਛੋਟੀ ਇਲਾਇਚੀ ਦਾ ਕਾੜ੍ਹਾ ਪੀਣ ਨਾਲ ਰਾਹਤ ਮਿਲੇਗੀ। ਇਲਾਇਚੀ ਨਾਲ ਕੱਫ ਅਤੇ ਖਾਂਸੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਖਾਂਸੀ ਹੋਣ ’ਤੇ ਇਲਾਇਚੀ ਪੀਸ ਕੇ ਸ਼ਹਿਦ ਨਾਲ ਖਾਓ।
ਕੱਫ ਹੋਣ ’ਤੇ ਗਲੇ ’ਚ ਜਲਨ ਹੋਵੇ ਤਾਂ ਘਿਓ ਅਤੇ ਖੰਡ ਨਾਲ ਛੋਟੀ ਇਲਾਇਚੀ ਦੇ ਪਾਊਡਰ ਦਾ ਫੱਕਾ ਮਾਰੋ। ਸੁੱਕੀ ਖਾਂਸੀ ਹੋਣ ’ਤੇ ਇਲਾਇਚੀ, ਕੁਕਿੰਗ ਆਇਲ ਤੇਲ ਅਤੇ ਖੰਡ ਮਿਲਾ ਕੇ ਦਵਾਈ ਤਿਆਰ ਕਰੋ। ਬੁਖਾਰ ਕਾਰਨ ਹੋਣ ਵਾਲੀ ਜਲਨ ਨੂੰ ਸ਼ਾਂਤ ਕਰਨ ’ਚ ਵੀ ਇਲਾਇਚੀ ਦਾ ਸੇਵਨ ਫਾਇਦੇਮੰਦ ਰਹਿੰਦਾ ਹੈ।