ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ‘ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਰਣਗੜ੍ਹ ਵਿਖੇ ਤੜਕਸਾਰ ਤਾਬੜਤੋੜ ਗੋਲੀਆਂ ਚੱਲੀਆਂ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਗੋਲਡੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਇਸ ਫਾਇਰਿੰਗ ‘ਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਵੀ ਹੋਇਆ ਹੈ।
ਮ੍ਰਿਤਕ ਮਨਜੀਤ ਸਿੰਘ ਗੋਲਡੀ ਦੇ ਭਰਾ ਬੂਰਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਮਲਾਵਾਰ ਸਵੇਰੇ ਕੋਈ ਅੱਠ ਕੁ ਵਜੇ ਦੇ ਕਰੀਬ ਘਰ ਆਏ ਤੇ ਆਉਂਦਿਆਂ ਹੀ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਿਸ ਦੌਰਾਨ ਮਨਜੀਤ ਗੋਲਡੀ ਅਤੇ ਬਿਕਰਮਜੀਤ ਸਿੰਘ ਜ਼ਖ਼ਮੀ ਹੋ ਗਏ। ਉਹਨਾਂ ਅੱਗੇ ਦੱਸਿਆ ਕਿ ਮਨਜੀਤ ਸਿੰਘ ਗੋਲਡੀ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਬਿਕਰਮਜੀਤ ਸਿੰਘ ਜੋ ਗੰਭੀਰ ਜ਼ਖ਼ਮੀ ਹੈ। ਹਸਪਤਾਲ ਵਿਚ ਜੇਰੇ ਇਲਾਜ ਹੈ।