ਹਰ ਰੋਜ਼ ਅਖਰੋਟ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਦਾ ਖੁਲਾਸਾ ਇੱਕ ਨਵੇਂ ਅਧਿਆਇ ‘ਚ ਸਾਹਮਣੇ ਆਇਆ ਹੈ। ਰੋਜ਼ਾਨਾ ਅਖਰੋਟ ਖਾਣ ਨਾਲ ਨਾ ਸਿਰਫ ਜੀਵਨ ਲੰਬਾ ਹੋ ਸਕਦਾ ਹੈ ਸਗੋਂ ਮੌਤ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ। ਇਸ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਤੁਸੀਂ ਲੰਬੀ ਜ਼ਿੰਦਗੀ ਚਾਹੁੰਦੇ ਹੋ ਤਾਂ ਅਖਰੋਟ ਜ਼ਰੂਰ ਖਾਓ।
ਕਿਹਾ ਜਾਂਦਾ ਹੈ ਕਿ ਹਫ਼ਤੇ ’ਚ 150 ਗ੍ਰਾਮ ਜਾਂ ਇਸ ਤੋਂ ਵੱਧ ਅਖਰੋਟ ਖਾਣ ਨਾਲ ਮੌਤ ਦਾ ਖ਼ਤਰਾ ਬਹੁਤ ਹੱਦ ਤਕ ਘੱਟ ਹੋ ਸਕਦਾ ਹੈ ਅਤੇ ਜੀਵਨ ਲੰਬਾ ਹੋ ਸਕਦਾ ਹੈ। ਅਮਰੀਕਾ ਦੇ ਹਾਵਰਡ ਟੀਐਚ ਚੈਨ ਸਕੂਲ ਆਫ ਪਬਲਿਕ ਦੇ ਸੀਨੀਅਰ ਖੋਜੀ ਯਾਨਪਿੰਗ ਲੀ ਨੇ ਕਿਹਾ, ‘ਇਸ ਅਧਿਆਇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਹਰ ਹਫ਼ਤੇ ਸਿਰਫ ਕੁਝ ਅਖਰੋਟ ਖਾਣ ਨਾਲ ਉਮਰ ਲੰਬੀ ਕਰਨ ’ਚ ਮਦਦ ਮਿਲ ਸਕਦੀ ਹੈ।’ ਹਰ ਹਫ਼ਤੇ 150 ਗ੍ਰਾਮ ਜਾਂ ਇਸ ਤੋਂ ਵੱਧ ਅਖਰੋਟ ਸੇਵਨ ਦਾ ਸਬੰਧ ਕਿਸੀ ਵੀ ਕਾਰਨ ਮੌਤ ਦੇ ਖ਼ਤਰੇ ’ਚ 14 ਫ਼ੀਸਦ ਕਮੀ ਤੋਂ ਪਾਇਆ ਗਿਆ ਹੈ।
ਦਿਲ ਦੇ ਰੋਗ ਨਾਲ ਮਰਨ ਦਾ ਖ਼ਤਰਾ 25 ਫ਼ੀਸਦ ਘੱਟ ਮਿਲਿਆ। ਜਦਕਿ ਅਖਰੋਟ ਨਾ ਖਾਣ ਵਾਲਿਆਂ ਦੀ ਤੁਲਨਾ ’ਚ ਇਨ੍ਹਾਂ ਲੋਕਾਂ ਦੀ ਉਮਰ 1.3 ਸਾਲ ਜ਼ਿਆਦਾ ਪਾਈ ਗਈ। ਇਹ ਸਿੱਟਾ 67 ਹਜ਼ਾਰ 14 ਔਰਤਾਂ ਅਤੇ 26 ਹਜ਼ਾਰ 326 ਪੁਰਸ਼ਾਂ ’ਤੇ ਕੀਤੇ ਗਏ ਅਧਿਆਇ ਦੇ ਆਧਾਰ ’ਤੇ ਕੱਢਿਆ ਗਿਆ ਹੈ। ਇਨ੍ਹਾਂ ਪ੍ਰਤੀਭਾਗੀਆਂ ਦੀ ਔਸਤ ਉਮਰ 63 ਸਾਲ ਸੀ। ਇਹ ਅਧਿਆਇ ਸਾਲ 1998 ਤੋਂ ਲੈ ਕੇ 2018 ਤਕ ਕੀਤਾ ਗਿਆ ਸੀ।