ਸੰਸਦ ਦਾ ਸਰਦ ਰੁੱਤ ਸੈਸ਼ਨ: ਲੋਕ ਸਭਾ ਅਤੇ ਰਾਜ ਸਭਾ ਅਣਮਿੱਥੇ ਸਮੇਂ ਲਈ ਹੋਏ ਮੁਲਤਵੀ

0
67

ਲੋਕ ਸਭਾ ਅਤੇ ਰਾਜ ਸਭਾ ਨੂੰ ਅੱਜ ਯਾਨੀ ਕਿ ਬੁੱਧਵਾਰ ਨੂੰ ਤੈਅ ਸਮੇਂ ਤੋਂ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਵਤੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਨੂੰ ਸ਼ੁਰੂ ਹੋਇਆ ਸੀ। ਸੰਸਦ ਦੇ ਦੋਹਾਂ ਸਦਨਾਂ ’ਚ ਵਿਰੋਧੀ ਧਿਰ ਦੇ 12 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ, ਲਖੀਮਪੁਰ ਖੀਰੀ ਘਟਨਾ ਅਤੇ ਹੋਰ ਕਈ ਮੁੱਦਿਆਂ ਸਮੇਤ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੇ ਕੰਮ-ਕਾਜ ਵਿਚ ਵਿਘਨ ਪਿਆ। ਉਂਝ ਸਰਦ ਰੁੱਤ ਸੈਸ਼ਨ ਦੀ ਸਮਾਪਤੀ 23 ਦਸੰਬਰ ਨੂੰ ਹੋਣੀ ਸੀ, ਜਿਸ ਨੂੰ ਇਕ ਦਿਨ ਪਹਿਲਾਂ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਸਰਦ ਰੁੱਤ ਸੈਸ਼ਨ ਦੀ ਸਮਾਪਤੀ ‘ਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਸੰਸਦ ਮੈਂਬਰਾਂ ਨੂੰ ਆਪਣੀ ਜਾਣ-ਪਛਾਣ ਕਰਨ ਲਈ ਕਿਹਾ। ਉਨ੍ਹਾਂ ਸੰਸਦ ਦੇ ਕੰਮਕਾਜ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਜੋ ਕੁਝ ਗਲਤ ਹੋਇਆ ਹੈ, ਉਸ ‘ਤੇ ਆਤਮ-ਪੜਚੋਲ ਕਰਕੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ, ‘ਸੰਸਦ ਦੇ ਕੰਮਕਾਜ ‘ਚ ਰੁਕਾਵਟਾਂ ਪੈਦਾ ਕਰਦੇ ਰਹਿਣਾ ਲੋਕਤੰਤਰ ‘ਚ ਠੀਕ ਨਹੀਂ ਹੈ। ਇੱਥੇ 12 ਮੁਅੱਤਲ ਸੰਸਦ ਮੈਂਬਰਾਂ ਦੇ ਨਾਲ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਸੰਸਦ ਕੰਪਲੈਕਸ ‘ਚ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਖੜ੍ਹੇ ਹੋ ਕੇ ਜਨ ਗਨ ਮਨ ਦਾ ਗੀਤ ਗਾਇਆ।

ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਸਰਕਾਰ ਕਈ ਬਿੱਲ ਪਾਸ ਕਰਵਾਉਣ ‘ਚ ਸਫਲ ਸਾਬਤ ਹੋਈ। ਸੈਸ਼ਨ ਦੀ ਸ਼ੁਰੂਆਤ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿੱਲ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਹੀ ਵੋਟਰ ਸ਼ਨਾਖਤੀ ਕਾਰਡ ਲਿੰਕ ਕਰਨ ਨਾਲ ਸਬੰਧਤ ਚੋਣ ਸੁਧਾਰ ਬਿੱਲ, ਜੱਜਾਂ ਦੀ ਤਨਖਾਹ, ਭੱਤੇ ਅਤੇ ਸੇਵਾ ਸ਼ਰਤਾਂ, ਐਨਡੀਪੀਐਸ ਬਿੱਲ, ਸੀਬੀਆਈ-ਇਨਫੋਰਸਮੈਂਟ ਡਾਇਰੈਕਟੋਰੇਟ ਦੇ ਮੁਖੀਆਂ ਦੇ ਕਾਰਜਕਾਲ ਵਿੱਚ ਪੰਜ ਸਾਲ ਦਾ ਵਾਧਾ ਅਤੇ ਰੀਪ੍ਰੋਡਕਟਿਵ ਫਰਟੀਲਿਟੀ ਟ੍ਰੀਟਮੈਂਟ ਇੰਡਸਟਰੀ ਰੈਗੂਲੇਸ਼ਨ ਬਿੱਲ ਨੂੰ ਮਨਜ਼ੂਰੀ ਮਿਲ ਗਈ।

LEAVE A REPLY

Please enter your comment!
Please enter your name here