ਰਮਜ਼ਾਨ ਮੁਸਲਮਾਨ ਭਾਈਚਾਰੇ ਦਾ ਇੱਕ ਪਵਿੱਤਰ ਤਿਉਹਾਰ ਹੈ। ਅੱਜ ਰਮਜ਼ਾਨ ਦਾ ਪਵਿੱਤਰ ਤਿਉਹਾਰ ਹੈ। ਇਹ ਹਰ ਸਾਲ ਮੁਸਲਮਾਨ ਭਾਈਚਾਰੇ ਵਲੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮਹੀਨੇ ਕੁਰਾਨ ਸ਼ਰੀਫ ਅਸਮਾਨੋਂ ਉਤਰਿਆ ਸੀ। ਕੁਰਾਨ ਸ਼ਰੀਫ ਦੇ 30 ਪਾਰੇ ਹੁੰਦੇ ਹਨ। ਜਾਣਕਾਰੀ ਅਨੁਸਾਰ ਰਮਜ਼ਾਨ ਦੇ 30 ਦਿਨਾਂ ‘ਚ 30 ਪਾਰੇ ਉਤਰੇ ਸਨ। ਕੁਰਾਨ ਸ਼ਰੀਫ ਇੱਕ ਪਵਿੱਤਰ ਧਾਰਮਿਕ ਕਿਤਾਬ ਹੈ।
ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਦੇ ਪਹਿਲੇ ਦਿਨ ਤੋਂ ਹੀ ਰੋਜ਼ੇ ਸ਼ੁਰੂ ਹੋ ਜਾਂਦੇ ਹਨ। ਸਾਰੇ ਮੁਸਲਮਾਨ ਭਾਈਚਾਰੇ ਵਲੋਂ ਪੂਰੇ ਮਹੀਨੇ ਰੋਜ਼ੇ ਰੱਖੇ ਜਾਂਦੇ ਹਨ। ਇਸ ਲਈ ਤੈਅ ਸਮੇਂ ਮੁਤਾਬਿਕ ਮੁਸਲਮਾਨ ਭਾਈਚਾਰੇ ਵਲੋਂ ਸਵੇਰ ਸਮੇਂ ਰੋਜ਼ਾ ਰੱਖਿਆ ਜਾਂਦਾ ਹੈ ਤੇ ਫਿਰ ਸ਼ਾਮ ਵੇਲੇ ਤੈਅ ਹੋਏ ਸਮੇਂ ਮੁਤਾਬਿਕ ਹੀ ਰੋਜ਼ਾ ਖੋਲ੍ਹਿਆ ਜਾਂਦਾ ਹੈ।
ਸਾਰੇ ਮੁਸਲਮਾਨ ਭਾਈਚਾਰੇ ਵਲੋਂ ਇੱਕ ਦੂਜੇ ਨੂੂੰ ਰਮਜ਼ਾਨ ਮਹੀਨੇ ਲਈ ਮੁਬਾਰਕਬਾਦ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਵਲੋਂ ਪੰਜ ਸਮੇਂ ਦੀ ਨਮਾਜ਼ ਵੀ ਅਦਾ ਕੀਤੀ ਜਾਂਦੀ ਹੈ। ਇਸ ਪੂਰੇ ਮਹੀਨੇ ‘ਚ ਅੱਲ੍ਹਾ ਨੂੰ ਖੁਸ਼ ਕਰਨ ਲਈ ਦਾਨ ਅਦਾ ਕੀਤਾ ਜਾਂਦਾ ਹੈ। ਇਸ ਦੌਰਾਨ ਜ਼ਰੂਰਤ ਮੰਦ ਲੋਕਾਂ ਨੂੰ ਜ਼ਰੂਰਤ ਦੀਆਂ ਵਸਤਾਂ ਵੰਡੀਆਂ ਜਾਂਦੀਆਂ ਹਨ। ਸਾਰੇ ਮਿਲ ਕੇ ਅੱਲ੍ਹਾ ਦੀ ਬੰਦਗੀ ਕਰਦੇ ਹਨ। ਰਮਜ਼ਾਨ ਦਾ ਪੂਰਾ ਮਹੀਨਾ ਰੋਜ਼ਾ ਰੱਖਣ ਤੋਂ ਬਾਅਦ ਜਿਸ ਦਿਨ ਈਦ ਦਾ ਚੰਦ ਦਿਖਾਈ ਦਿੰਦਾ ਹੈ, ਉਸ ਤੋਂ ਅਗਲੇ ਦਿਨ ਈਦ ਦਾ ਪਵਿੱਤਰ ਤਿਉਹਾਰ ਆਉਂਦਾ ਹੈ। ਇਹ ਵੀ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ।