ਨਵੀਂ ਦਿੱਲੀ : ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿੱਚ ਬਕਰੀਦ ਦੇ ਮੌਕੇ ‘ਤੇ ਲਾਕਡਾਊਨ ਨਾਲ ਸਬੰਧਤ ਬੰਦੋਬਸਤ ‘ਚ ਢੀਲ ਦਿੱਤੇ ਜਾਣ ‘ਤੇ ਸੁਪਰੀਮ ਕੋਰਟ ਨੇ ਕੇਰਲ ਸਰਕਾਰ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਚੌਂਕਾਣ ਵਾਲੀ ਹਾਲਤ ਹੈ ਕਿ ਕੇਰਲ ਸਰਕਾਰ ਨੇ ਲਾਕਡਾਊਨ ਮਾਨਦੰਡਾਂ ‘ਚ ਢੀਲ ਦੇਣ ਵਿੱਚ ਵਪਾਰੀਆਂ ਦੀ ਮੰਗ ਨੂੰ ਮੰਨ ਲਿਆ ਹੈ। ਕੇਰਲ ਸਰਕਾਰ ਨੇ ਬਕਰੀਦ ਦੇ ਮੱਦੇਨਜ਼ਰ ਲਾਕਡਾਊਨ ਪਾਬੰਦੀਆਂ ਵਿੱਚ ਤਿੰਨ ਦਿਨਾਂ ਲਈ ਛੁੱਟ ਦੇਣ ਦਾ ਐਲਾਨ ਕੀਤਾ ਹੈ।
ਸੁਪਰੀਮ ਕੋਰਟ ਨੇ ਕੇਰਲ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਉੱਤਰ ਪ੍ਰਦੇਸ਼ ਵਿੱਚ ਕਾਂਵੜ ਯਾਤਰਾ ਮਾਮਲੇ ‘ਚ ਦਿੱਤੇ ਗਏ ਕੋਰਟ ਦੇ ਆਦੇਸ਼ ਦਾ ਪਾਲਣ ਕਰਨ। ਕੋਰਟ ਨੇ ਇਹ ਵੀ ਕਿਹਾ ਕਿ ਕਿਸੇ ਵੀ ਦਬਾਅ ਸਮੂਹ ਜਾਂ ਧਾਰਮਿਕ ਸਮੂਹ ਨੂੰ ਲੋਕਾਂ ਦੀ ਸਿਹਤ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਕੇਰਲ ਸਰਕਾਰ ਨੇ ਅਗਲੀ ਬਕਰੀਦ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ 18,19 ਅਤੇ 20 ਜੁਲਾਈ ਨੂੰ ਲਾਕਡਾਊਨ ਪਾਬੰਦੀਆਂ ਵਿੱਚ ਢੀਲ ਦੇਣ ਦੀ ਘੋਸ਼ਣਾ ਕੀਤੀ ਹੈ।