ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਲਗਾਤਾਰ ਘਮਾਸਾਣ ਚੱਲ ਰਿਹਾ ਹੈ। ਜਿੱਥੇ ਇੱਕ ਪਾਸੇ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੀ ਲਗਾਮ ਅਪਣੇ ਹੱਥ ‘ਚ ਸੰਭਾਲ ਲਈ ਹੈ। ਨਾਲ ਹੀ ਦੂਜੇ ਪਾਸੇ ਕਾਂਗਰਸ ‘ਚ ਅੰਦਰੂਨੀ ਕਲੇਸ਼ ਅਜੇ ਵੀ ਚੱਲ ਰਿਹਾ ਹੈ। ਆਪਣੇ ਪੁੱਤਰ ਦੀ ਸਰਕਾਰੀ ਨੌਕਰੀ ਨੂੰ ਮਨ੍ਹਾ ਕਰਨ ਤੋਂ ਬਾਅਦ ਫਤਿਹਜੰਗ ਸਿੰਘ ਬਾਜਵਾ ਨੇ ਸੁਨੀਲ ਜਾਖੜ ਦੇ ਭਤੀਜੇ ਦੀ ਸਰਕਾਰੀ ਨੌਕਰੀ ਤੇ ਸਵਾਲ ਖੜ੍ਹੇ ਕੀਤੇ। ਜਿਸ ਤੇ ਸੁਨੀਲ ਜਾਖੜ ਨੇ ਅੱਜ ਚੁੱਪੀ ਸਾਧ ਲਈ। ਉਨ੍ਹਾਂ ਨੇ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਅਤੇ ਸ਼ਾਇਰੀ ਦੇ ਅੰਦਾਜ਼ ‘ਚ ਕਿਹਾ ਕਿ ਰਾਜਨੀਤੀ ਤੋਂ ਇਲਾਵਾ ਹੋਰ ਵੀ ਦੁੱਖ ਹੈ।
ਉਥੇ ਹੀ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੋਰੋਨਾ ਦੇ ਖ਼ਰਾਬ ਹਾਲਾਤਾਂ ‘ਚ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾ ਦੀ ਸਹਾਇਤਾ ਨਹੀਂ ਦਿੱਤੀ ਗਈ। ਕੋਈ ਵੀ ਸਿਹਤ ਸੁਵਿਧਾ ਪੰਜਾਬ ਨੂੰ ਮੁਹਈਆਂ ਨਹੀ ਕਰਵਾਈ ਗਈ, ਜਿਸ ‘ਚ ਪੰਜਾਬ ਦੇ ਲੋਕਾਂ ਨੇ ਕੋਰੋਨਾ ਕਾਲ ‘ਚ ਬਹੁਤ ਸੰਤਾਪ ਝੱਲਿਆ ਹੈ। ਦੂਜੀ ਲਹਿਰ ਤੋਂ ਬਾਅਦ ਹੁਣ ਤੀਸਰੀ ਲਹਿਰ ਡੈਲਟਾ ਪਲੱਸ ਦੇ ਲਈ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ ਨਹੀ ਤਾਂ ਹੋਰ ਜ਼ਿਆਦਾ ਤਬਾਹੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅੱਜ ਸੁਨੀਲ ਜਾਖੜ ਚੰਡੀਗੜ੍ਹ ਭਵਨ ‘ਚ ਪਹੁੰਚੇ ਸੀ ਅਤੇ ਕੋਰੋਨਾ ਟੀਕਾਕਰਨ ‘ਚ ਸਭ ਤੋਂ ਅਵੱਲ ਰਹੇ ਜ਼ਿਲ੍ਹਿਆਂ ਦੇ ਇਨਾਮ ਦੇਣ ਦੇ ਮਾਮਲੇ ‘ਚ ਚਰਚਾ ਕਰਨ ਪਹੁੰਚੇ ਸੀ।