ਮਾਈਨਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਹੈ। ਇੱਟਾਂ ਵਾਲੇ ਭੱਠੇ ਮਾਈਨਿੰਗ ਪਾਲਿਸੀ ਤੋਂ ਬਾਹਰ ਰੱਖੇ ਗਏ ਹਨ। ਸਰਕਾਰ ਨੇ ਰੇਤੇ ਦੇ ਰੇਟ ਕੀਤੇ ਫਿਕਸ। ਖੁਦਾਈ ਤੇ ਭਰਾਈ ਸਭ ਕੁੱਝ 5.50 ਰੁਪਏ ‘ਚ ਹੋਣਗੇ। ਜ਼ਮੀਨ ਦਾ ਮਾਲਕ 3 ਫੁੱਟ ਤੱਕ ਰੇਤਾ ਕੱਢ ਸਕਦਾ ਹੈ। ਡੀਸੀ ਰੇਟ ਵਾਧਾ ਕੇ 415 ਰੁਪਏ ਕੀਤਾ। ਜੋ ਇਜ਼ਾਫਾ ਕੀਤਾ ਗਿਆ ਹੈ ਉਹ ਮਾਰਚ 2022 ਤੋਂ ਲਾਗੂ ਹੋਵੇਗਾ। ਕੈਬਨਿਟ ਨੇ ਏਜੀ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕੱਲ੍ਹ ਪੰਜਾਬ ਨੂੰ ਨਵਾਂ ਏਜੀ ਮਿਲ ਜਾਵੇਗਾ। ਨਵੇਂ ਡੀਜੀਪੀ ਲਈ ਵੀ ਸਰਕਾਰ ਪੈਨਲ ਭੇਜੇਗੀ।