ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਦਸੰਬਰ-2021 ’ਚ ਹੋਣ ਵਾਲੀਆਂ ਫਸਟ ਟਰਮ ਦੀਆਂ ਪ੍ਰੀਖਿਆਵਾਂ ਦੀ ਡੇਟ-ਸ਼ੀਟ ਜਾਰੀ ਕਰ ਦਿੱਤੀ ਹੈ। ਇਨ੍ਹਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਤੋਂ ਦੁਪਿਹਰ 2 ਵਜੇ ਤੱਕ ਰੱਖਿਆ ਗਿਆ ਹੈ। ਇਸ ਅਨੁਸਾਰ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਤੋਂ 18 ਦਸੰਬਰ ਤੱਕ ਲਈਆਂ ਜਾਣਗੀਆਂ ਜਦੋਂ ਕਿ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ 13 ਤੋਂ 22 ਦਸੰਬਰ ਤਕ ਪ੍ਰੀਖਿਆਵਾਂ ਦੇਣਗੇ। ਇਸ ਦੇ ਨਾਲ ਹੀ ਦਸਵੀਂ ਜਮਾਤ ਦਾ ਪਹਿਲਾ ਪੇਪਰ ਪੰਜਾਬੀ ਵਿਸ਼ੇ ਦਾ ਹੋਵੇਗਾ।
ਇਨ੍ਹਾਂ ਪ੍ਰੀਖਿਆਵਾਂ ’ਚ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਉਨ੍ਹਾਂ ਦੇ ਆਪਣੇ ਸਕੂਲ ਪੱਧਰ ’ਤੇ ਹੀ ਲਈ ਜਾਵੇਗੀ। ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਪੇਪਰਾਂ ’ਚ 50 ਫ਼ੀਸਦੀ ਪਾਠਕ੍ਰਮ ਦੇ ਆਧਾਰ ’ਤੇ ਪ੍ਰਸ਼ਨ-ਪੱਤਰ ਤਿਆਰ ਕੀਤੇ ਗਏ ਹਨ ਤੇ ਓਐੱਮਆਰ ਸ਼ੀਟ ’ਚ ਵੇਰਵੇ ਭਰਨ ਵਾਸਤੇ ਪ੍ਰੀਖਿਆਰਥੀਆਂ ਨੂੰ 15 ਮਿੰਟਾਂ ਦਾ ਵਧੇਰੇ ਸਮਾਂ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੀ ਪਹਿਲਾ ਪੇਪਰ ਜਨਰਲ ਪੰਜਾਬੀ ਵਿਸ਼ੇ ਦਾ ਹੀ ਰੱਖਿਆ ਗਿਆ ਹੈ ਜਿਹੜਾ ਕਿ 13 ਦਸੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ।
ਪੀਐੱਸਈਬੀ 10ਵੀਂ ਟਰਮ 1 ਐਗਜ਼ਾਮ ਡੇਟਸ਼ੀਟ 2021 ਡਾਊਨਲੋਡ ਲਿੰਕ
ਪੀਐੱਸਈਬੀ 12ਵੀਂ ਟਰਮ 1 ਐਗਜ਼ਾਮ ਡੇਟਸ਼ੀਟ 2021 ਡਾਊਨਲੋਡ ਲਿੰਕ
ਪੰਜਾਬ ਬੋਰਡ ਟਰਮ 1 ਡੇਟਸ਼ੀਟ 2021 ਅਨੁਸਾਰ ਜਮਾਤ 10ਵੀਂ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ। ਪੇਪਰ ਦਾ ਸਮਾਂ ਡੇਢ ਘੰਟੇ ਦਾ ਹੋਵੇਗਾ। ਉੱਥੇ ਹੀ ਜਮਾਤ 12ਵੀਂ ਦੀਆਂ ਪ੍ਰੀਖਿਆਵਾਂ ਦੁਪਹਿਰੇ 2 ਵਜੇ ਤੋਂ ਲਈਆਂ ਜਾਣਗੀਆਂ। ਇਸ ਦੇ ਨਾਲ ਹੀ, ਦੋਵਾਂ ਹੀ ਜਮਾਤਾਂ ਲਈ ਟਰਮ-1 ਪ੍ਰੀਖਿਆਵਾਂ ਲਈ ਵੱਧ ਤੋਂ ਵੱਧ ਸਮਾਂ-ਹੱਦ 1 ਘੰਟਾ 30 ਮਿੰਟ ਨਿਰਧਾਰਤ ਕੀਤਾ ਗਿਆ ਹੈ। ਹਾਲਾਂਕਿ ਬੋਰਡ ਵੱਲੋਂ ਜਾਰੀ ਨੋਟਿਸ ਅਨੁਸਾਰ ਫਿਜ਼ੀਕਲ ਐਜੂਕੇਸ਼ਨ ਤੇ ਗੇਮ ਦੇ ਐਗਜ਼ਾਮ 30 ਮਿੰਟ ਦੇ ਹੋਣਗੇ, ਜਦਕਿ ਐਗਰੀਕਲਚਰ, ਕੰਪਿਊਟਰ ਐਪਲੀਕੇਸ਼ਨ ਤੇ ਐੱਨਐੱਸਐੱਫਕਿਊ ਪ੍ਰੀਖਿਆਵਾਂ 1 ਘੰਟੇ ‘ਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ-ਏ, ਪੰਜਾਬ ਹਿਸਟਰੀ ਐਂਡ ਕਲਚਰ-ਏ, ਪੰਜਾਬ-ਬੀ, ਪੰਜਾਬ ਹਿਸਟਰੀ ਐਂਡ ਕਲਚਰ ਵਿਿਸ਼ਆਂ ਲਈ ਪ੍ਰੀਖਿਆ ਦੀ ਮਿਆਦ 2 ਘੰਟੇ ਹੋਵੇਗੀ।









