ਪਟਿਆਲਾ : ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਰੂਬੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇੱਕ ਪਾਸੇ ਜਿੱਥੇ ਚੋਣਾਂ ਸਿਰ ‘ਤੇ ਹਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਪਾਰਟੀ ਛੱਡਣਾ ਚਿੰਤਾ ਵਧਾ ਸਕਦਾ ਹੈ। ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਇਸ ਬਾਰੇ ਟਵੀਟ ਕੀਤਾ ਹੈ। ਆਮ ਆਦਮੀ ਦੇ ਮੁੱਖ ਮੰਤਰੀ ਦੇ ਐਲਾਨ ‘ਤੇ ਚੁਟਕੀ ਲੈਂਦਿਆ ਸੁਨੀਲ ਜਾਖੜ ਨੇ ਕਿਹਾ ਕਿ ‘ਆਪ’ OLX ‘ਤੇ ਇਸ਼ਤਿਹਾਰ ਦੇ ਕੇ ਸਿੱਖ ਮੁੱਖ ਮੰਤਰੀ ਉਮੀਦਵਾਰ ਦੀ ਭਾਲ ਕਰਨ ਦੀ ਯੋਜਨਾ ਬਣਾ ਰਹੀ ਹੈ।
ਸੁਨੀਲ ਜਾਖੜ ਨੇ ਟਵੀਟ ਕੀਤਾ ਅਤੇ ਲਿਖਿਆ , ‘Need a suitable Sikh match’ ( ਨਹੀਂ ਇਹ ਵਿਆਹੁਤਾ ਗਠਜੋੜ ਲਈ ਨਹੀਂ ਹੈ ) ਇਸ ਤਰ੍ਹਾਂ ਤੁਸੀਂ OLX ਵੈੱਬਸਾਈਟ ‘ਤੇ ਸਿੱਖ CM ਉਮੀਦਵਾਰ ਦੀ ਖੋਜ ਕਰਨ ਦੀ ਯੋਜਨਾ ਬਣਾ ਰਹੇ ਸੀ। ਪਰ ਇਸਦੇ ਵਿਧਾਇਕ ਅਜੇ ਵੀ ਕਾਂਗਰਸ ਵਿੱਚ ਆ ਰਹੇ ਹਨ, ‘ਆਪ’ ਨੂੰ ਵੀ ਵਿਧਾਇਕ ਉਮੀਦਵਾਰਾਂ ਲਈ ਇਸ਼ਤਿਹਾਰ ਦੇਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਹਾਲ ਹੀ ‘ਚ ਰੁਪਿੰਦਰ ਰੂਬੀ ਦੇ ਕਾਂਗਰਸ ‘ਚ ਸ਼ਾਮਿਲ ਹੋਣ ਤੋਂ ਬਾਅਦ ਸਿਆਸਤ ਵਧਦੀ ਜਾ ਰਹੀ ਹੈ।









