ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ (Karachi University Blast) ਵਿੱਚ ਇੱਕ ਕਾਰ ਵਿੱਚ ਧਮਾਕਾ ਹੋਇਆ ਹੈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ ਮਾਰੇ ਗਏ ਚਾਰੋਂ ਲੋਕ ਚੀਨ ਦੇ ਨਾਗਰਿਕ ਹਨ। ਇਹ ਧਮਾਕਾ ਯੂਨੀਵਰਸਿਟੀ ਦੇ ਕਨਫਿਊਸ਼ੀਅਸ ਇੰਸਟੀਚਿਊਟ ਨੇੜੇ ਹੋਇਆ।
ਧਮਾਕੇ ਦੇ ਸਮੇਂ ਕਾਰ ਵਿੱਚ ਚੀਨੀ ਲੋਕ ਸਵਾਰ ਸਨ। ਧਮਾਕੇ ਵਿੱਚ ਮਰਨ ਵਾਲਿਆਂ ਵਿੱਚ ਚੀਨੀ ਅਧਿਆਪਕ ਅਤੇ ਡਰਾਈਵਰ ਵੀ ਸ਼ਾਮਲ ਸਨ। ਧਮਾਕੇ ਤੋਂ ਬਾਅਦ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਕਾਰ ਚੀਨੀ ਸੰਸਥਾ ਦੀ ਸੀ। ਸਥਾਨਕ ਮੀਡੀਆ ਅਨੁਸਾਰ ਫਿਲਹਾਲ ਕੈਂਪਸ ‘ਚ ਸੁਰੱਖਿਆ ਬਲ ਮੌਜੂਦ ਹਨ। ਇਸ ਦੇ ਨਾਲ ਹੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਹਨ।