ਨਿਊਯਾਰਕ –ਨਿਊਯਾਰਕ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸਥਿਤ ਟਾਈਮਸ ਸਕਵਾਇਰ ਦੇ ਇੱਕ ਟੀਕਾਕਰਣ ਕੇਂਦਰ ਵਿਚ 900 ਲੋਕਾਂ ਨੂੰ ਐਕਸਪਾਇਰੀ ਟੀਕੇ ਲਾ ਦਿੱਤੇ ਗਏ, ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਨਿਊਯਾਰਕ ਸ਼ਹਿਰ ਦੇ ਸਿਹਤ ਵਿਭਾਗ ਨੇ ਕਿਹਾ ਕਿ 5 ਅਤੇ 10 ਜੂਨ ਦਰਮਿਆਨ ਟਾਈਮਸ ਸਕਵਾਇਰ ਵਿੱਚ ਐੱਨ. ਐੱਫ. ਐੱਲ. ਐਕਸਪੀਰੀਅੰਸ ਬਿਲਡਿੰਗ ਵਿੱਚ ਫਾਈਜ਼ਰ ਟੀਕੇ ਦੀ ਖੁਰਾਕ ਲੈਣ ਵਾਲੇ ਇਨ੍ਹਾਂ ਲੋਕਾਂ ਨੂੰ ਛੇਤੀ ਤੋਂ ਛੇਤੀ ਫਾਈਜ਼ਰ ਦੀ ਇੱਕ ਹੋਰ ਡੋਜ਼ ਲੈਣੀ ਚਾਹੀਦੀ ਹੈ।









