ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਲਖੀਮਪੁਰ ਮਾਰਚ ਦੌਰਾਨ ਦੁਰਵਿਹਾਰ ਕਰਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਏ ਹਨ।
ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਵਿੱਚ ਈਰਖਾ ਹੈ ਕਿ ਇੱਕ ਦਲਿਤ ਨੂੰ ਪੰਜਾਬ ਦਾ ਮੁੱਖ ਮੰਤਰੀ ਕਿਉਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਵੀਡੀਓ ਸਾਬਤ ਕਰਦੀ ਹੈ ਕਿ ਕਿਸਾਨਾਂ ਲਈ ਉਨ੍ਹਾਂ ਦੇ ਮਨ ਵਿੱਚ ਕੋਈ ਦਰਦ ਨਹੀਂ ਹੈ। ਉਹ ਸਾਰੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਨੇ ਜਿਸ ਦਲਿਤ ਕਾਰਡ ਨੂੰ ਖੇਡਣ ਦੀ ਕੋਸ਼ਿਸ਼ ਕੀਤੀ, ਉਸ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ ਹੈ।
ਨਵਜੋਤ ਸਿੱਧੂ ਦੀ ਵੀਡੀਓ ਵਿੱਚ ਮੁੱਖ ਮੰਤਰੀ ਪ੍ਰਤੀ ਨਫ਼ਰਤ, ਜਾਤ ਦਾ ਅਭਿਮਾਨ ਅਤੇ ਆਪ ਮੁੱਖ ਮੰਤਰੀ ਨਾ ਬਣ ਸਕਣ ਦਾ ਪਛਤਾਵਾ ਸਾਫ਼ ਝਲਕ ਰਿਹਾ ਹੈ। pic.twitter.com/4JfALibV9M
— Dr Daljit S Cheema (@drcheemasad) October 8, 2021
ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ‘ਚ ਮੁੱਖ ਮੰਤਰੀ ਪ੍ਰਤੀ ਸਿੱਧੂ ਦੀ ਨਫ਼ਰਤ ਤੇ ਆਪ ਮੁੱਖ ਮੰਤਰੀ ਨਾ ਬਣ ਸਕਣ ਦਾ ਦਰਦ ਸਾਫ਼ ਝਲਕਦਾ ਹੈ।