ਦਿੱਲੀ ‘ਚ ਟਰੱਕਾਂ ਦੀ ਐਂਟਰੀ ਤੇ ਨਿਰਮਾਣ ਗਤੀਵਿਧੀਆਂ ’ਤੇ ਰੋਕ ਜਾਰੀ ਰਹੇਗੀ: ਵਾਤਾਵਰਣ ਮੰਤਰੀ ਗੋਪਾਲ ਰਾਏ

0
56

ਰਾਸ਼ਟਰੀ ਰਾਜਧਾਨੀ ’ਚ ਹਵਾ ਗੁਣਵੱਤਾ ਦੀ ਸਥਿਤੀ ਕਾਫੀ ਮਾੜੀ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਹਵਾ ਗੁਣਵੱਤਾ ਦੀ ਸਥਿਤੀ ਦੇ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਇਸ ਨੂੰ ਵੇਖਦੇ ਹੋਏ ਸੀ. ਐੱਨ. ਜੀ. ਤੋਂ ਚੱਲਣ ਵਾਲੇ ਵਾਹਨਾਂ, ਈ-ਟਰੱਕ ਅਤੇ ਜ਼ਰੂਰੀ ਸੇਵਾਵਾਂ ਵਿਚ ਲੱਗੇ ਵਾਹਨਾਂ ਨੂੰ ਛੱਡ ਕੇ ਟਰੱਕਾਂ ਦੀ ਐਂਟਰੀ ’ਤੇ ਪਾਬੰਦੀ ਅਗਲੇ ਹੁਕਮ ਤੱਕ ਜਾਰੀ ਰਹੇਗੀ।

ਸ਼ਹਾਦਤਾਂ ਯਾਦ ਰੱਖਿਓ ਪੰਜਾਬੀਓ, ਪੰਜਾਬ ‘ਚ ਭਾਜਪਾ ਦੀ ਸਕੀਮ ਵੇਖੋ, ਕਿਸਾਨ ਆਗੂਆਂ ਨੂੰ ਜਾਣਗੀਆਂ ਵੱਡੀਆਂ ਆਫ਼ਰਾ

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ 16 ਦਸੰਬਰ ਨੂੰ ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀ ਦੀ ਸਮੀਖਿਆ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਵਾਤਾਵਰਣ ਵਿਭਾਗ ਨੂੰ ਇਕ ਮਤਾ ਭੇਜਿਆ ਹੈ, ਜਿਸ ’ਚ ਜਮਾਤ 6ਵੀਂ ਅਤੇ ਉਸ ਤੋਂ ਉੱਪਰ ਦੇ ਵਿਦਿਆਰਥੀਆਂ ਲਈ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 5ਵੀਂ ਜਮਾਤ ਅਤੇ ਉਸ ਤੋਂ ਹੇਠਾਂ ਦੇ ਬੱਚਿਆਂ ਲਈ ਸਿੱਖਿਆ ਵਿਭਾਗ ਨੇ 20 ਦਸੰਬਰ ਤੋਂ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਦਾ ਸੁਝਾਅ ਦਿੱਤਾ ਹੈ।

ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸਰਗਰਮ ਹੋਏ ਸੁਨੀਲ ਜਾਖੜ, ਵੇਖੋ ਕਿਸ ਨੂੰ ਪਵਾ ਦਿੱਤੀਆਂ ਭਾਜੜਾ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮਤਾ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੂੰ ਭੇਜਿਆ ਜਾਵੇਗਾ, ਕਿਉਂਕਿ ਸੁਪਰੀਮ ਕੋਰਟ ਨੇ ਸਕੂਲਾਂ ਅਤੇ ਕਾਲਜਾਂ ਨੂੰ ਮੁੜ ਤੋਂ ਖੋਲ੍ਹੇ ਜਾਣ ਦਾ ਫ਼ੈਸਲਾ ਉਸੇ ’ਤੇ ਛੱਡਿਆ ਹੈ। ਰਾਏ ਮੁਤਾਬਕ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ 1 ਦਸਬੰਰ ਤੋਂ 12 ਦਸੰਬਰ ਤੱਕ 250 ਤੋਂ 325 ਵਿਚਾਲੇ ਰਿਹਾ ਪਰ ਮਾਹਰਾਂ ਨੇ ਅਗਲੇ ਤਿੰਨ ਦਿਨਾਂ ਵਿਚ ਹਵਾ ਗੁਣਵੱਤਾ ਵਿਚ ਮਾਮੂਲੀ ਗਿਰਾਵਟ ਦਾ ਅਨੁਮਾਨ ਜਤਾਇਆ ਹੈ।

LEAVE A REPLY

Please enter your comment!
Please enter your name here