ਟੋਕਿਓ ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅੱਜ ਦੇਸ਼ ਪਰਤਣਗੇ ਭਾਰਤੀ ਐਥਲੀਟ

0
98

ਟੋਕਿਓ ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਐਥਲੀਟ ਅੱਜ ਦੇਸ਼ ਪਰਤਣਗੇ। ਦੇਸ਼ ਲਈ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਅੱਜ ਸ਼ਾਮ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ‘ਚ ਰੱਖੇ ਇਕ ਪ੍ਰੋਗਰਾਮ ‘ਚ ਸਨਮਾਨਿਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਖਿਡਾਰੀਆਂ ਨਾਲ ਗੱਲਬਾਤ ਕਰਨਗੇ। ਭਾਰਤ ਨੇ ਟੋਕਿਓ ਓਲੰਪਿਕ ‘ਚ ਕੁੱਲ 7 ਤਗਮੇ, ਜਿੰਨ੍ਹਾਂ ‘ਚ ਇਕ ਗੋਲਡ, ਦੋ ਸਿਲਵਰ ਤੇ ਚਾਰ ਬ੍ਰੌਂਜ ਮੈਡਲ ਜਿੱਤੇ ਹਨ।

ਸਪੋਰਟਸ ਆਥਾਰਟੀ ਆਫ ਇੰਡੀਆ (SAI) ਨੇ ਮੇਜਰ ਧਿਆਨ ਚੰਦ ਸਟੇਡੀਅਮ ‘ਚ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੈ। ਜਿਸ ‘ਚ ਟੋਕਿਓ ਓਲੰਪਿਕ ‘ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਪ੍ਰੋਗਰਾਮ ‘ਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਕਈ ਸਾਬਕਾ ਓਲੰਪਿਕ ਖਿਡਾਰੀ ਤੇ ਭਾਰਤ ਸਰਕਾਰ ਦੇ ਅਧਿਕਾਰੀ ਮੌਜੂਦ ਰਹਿਣਗੇ।

ਟੋਕਿਓ ਤੋਂ ਅੱਜ ਨੀਰਜ ਚੋਪੜਾ, ਪੁਰਸ਼ ਤੇ ਮਹਿਲਾ ਹਾਕੀ ਟੀਮ, ਬਜਰੰਗ ਪੂਨੀਆ ਤੇ ਟ੍ਰੈਕ ਐਂਡ ਫੀਲਡ ਦੇ ਈਵੈਂਟ ‘ਚ ਸ਼ਾਮਲ ਐਥਲੀਟ ਵਾਪਸ ਪਰਤ ਰਹੇ ਹਨ। ਇਹ ਸਾਰੇ ਅੱਜ ਸ਼ਾਮ ਦਿੱਲੀ ਏਅਰਪੋਰਟ ਪਹੁੰਚਣਗੇ। ਇਸ ਤੋਂ ਇਲਾਵਾ ਹੋਰ ਮੈਡਲ ਜੇਤੂ ਭਾਰਤੀ ਐਥਲੀਟ ਪਹਿਲਾਂ ਹੀ ਦੇਸ਼ ਪਰਤ ਚੁੱਕੇ ਹਨ। ਮੀਰਾਬਾਈ ਚਾਨੂੰ, ਰਵੀ ਦਹੀਆ ਤੇ ਲਵਲੀਨਾ ਬਾਰਗੋਹੇਨ ਇਹ ਸਭ ਵੀ ਅੱਜ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਸ਼ਾਮ 6:30 ਵਜੇ ਇਸ ਸਨਮਾਨ ਪ੍ਰਰੋਗਾਮ ਦੀ ਸ਼ੁਰੂਆਤ ਹੋ ਸਕਦੀ ਹੈ। ਸਨਮਾਨ ਸਮਾਰੋਹ ਤੋਂ ਬਾਅਦ ਸਾਰੇ ਐਥਲੀਟ ਧਿਆਨਚੰਦ ਸਟੇਡੀਅਮ ਤੋਂ ਅਸ਼ੋਕਾ ਹੋਟਲ ਲਈ ਰਵਾਨਾ ਹੋਣਗੇ।

LEAVE A REPLY

Please enter your comment!
Please enter your name here