1984 ‘ਚ ਵਾਪਰਿਆ ਸਾਕਾ ਨੀਲਾ ਤਾਰਾ ਦੀ ਅੱਜ 37ਵੀਂ ਵਰ੍ਹੇਗੰਢ ਹੈ।6 ਜੂਨ ਨੂੰ ਭਾਰਤੀ ਫੌਜ ਨੇ ਸ੍ਰੀ ਹਰਮਿੰਦਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ। ਭਾਰੀ ਗੋਲੀਬਾਰੀ ਅਤੇ ਸੰਘਰਸ਼ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ। ਦਰਬਾਰ ਸਾਹਿਬ ਕੰਪਲੈਕਸ ਉੱਤੇ ਹੋਏ ਇਸ ਹਮਲੇ ਵਿੱਚ ਭਿੰਡਰਾਂਵਾਲੇ ਅਤੇ ਲੈਫਟੀਨੈਂਟ ਜਨਰਲ ਸੁਬੇਗ ਸਿੰਘ ਸਣੇ ਕਈ ਮੁੱਖ ਲੋਕਾਂ ਦੀ ਮੌਤ ਹੋਈ। ਇਸ ਨੂੰ ਬਲੂ ਸਟਾਰ ਆਪਰੇਸ਼ਨ ਕਿਹਾ ਗਿਆ।
1 ਜੂਨ 1984 ਨੂੰ ਸੀ.ਆਰ.ਪੀ.ਐੱਫ਼. ਤੇ ਬੀ.ਐੱਸ.ਐੱਫ਼. ਨੇ ਦਰਬਾਰ ਸਾਹਿਬ ਸਮੂਹ ਵੱਲ ਗੋਲੀ ਚਲਾਉਣੀ ਆਰੰਭ ਕਰ ਦਿੱਤੀ। ਦੋ ਜੂਨ ਨੂੰ ਜਨਰਲ ਗੌਰੀ ਸ਼ੰਕਰ ਨੂੰ ਸੁਰੱਖਿਆ ਸਲਾਹਕਾਰ ਲਾ ਕੇ ਪੂਰੇ ਪੰਜਾਬ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਅਤੇ ਫ਼ੌਜ ਨੇ ਨੀਲਾ ਤਾਰਾ ਆਪਰੇਸ਼ਨ ਆਰੰਭ ਕਰ ਦਿੱਤਾ।
ਦਰਬਾਰ ਸਾਹਿਬ ਅੰਦਰ ਐਂਟੀ ਟੈਂਕ ਗੋਲੇ ਤੇ ਹੋਰ ਭਾਰੀ ਅਸਲਾ ਪਹੁੰਚ ਗਿਆ। ਅੰਮ੍ਰਿਤਸਰ ਦੇ ਖ਼ੂਫ਼ੀਆ ਵਿਭਾਗ ਦਾ ਅਫ਼ਸਰ ਸਿੱਧੇ ਤੌਰ ’ਤੇ ਵੀ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਸੀ। ਦਰਬਾਰ ਸਾਹਿਬ ਸਮੂਹ ਵਿੱਚ ਜਨਰਲ ਸ਼ਬੇਗ ਸਿੰਘ ਨੇ ਮਜ਼ਬੂਤ ਮੋਰਚਾਬੰਦੀ ਕੀਤੀ ਸੀ। 6 ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ’ਤੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਨਾਲ ਫ਼ੌਜੀ ਕਾਰਵਾਈ ਕੀਤੀ।
ਸਰਕਾਰੀ ਅੰਕੜਿਆਂ ਅਨੁਸਾਰ 136 ਫ਼ੌਜੀ ਮਰੇ ਅਤੇ 220 ਜ਼ਖ਼ਮੀ ਹੋਏ ਅਤੇ 492 ਨਾਗਰਿਕ ਤੇ ਖਾੜਕੂ ਮਾਰੇ ਗਏ।ਬਰਾੜ ਦੀ ਨਵੀਂ ਕਿਤਾਬ ਮੁਤਬਿਕ 15,307 ਮਰੇ ਅਤੇ 17,000 ਤੋਂ ਵੱਧ ਜ਼ਖਮੀ ਅਤੇ ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ, ਜੋ ਸ੍ਰੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਏ ਸਨ।