ਚਿੱਭੜ ਖਾਣ ਨਾਲ ਕਿਹੜੇ – ਕਿਹੜੇ ਹੁੰਦੇ ਹਨ ਫ਼ਾਇਦੇ, ਜਾਣੋ

0
48

ਚਿੱਭੜ ਦਾ ਨਾਮ ਇਨ੍ਹਾਂ ਸੋਹਣਾ ਨਹੀਂ ਪਰ ਬਹੁਤ ਮਾਡਰਨ ਨਾਵਾਂ ਵਾਲੇ ਮਹਿੰਗੇ ਫਲਾਂ, ਸਲਾਦਾਂ ਤੇ ਮਹਿੰਗੇ ਡਰਾਈ ਫਰੂਟਸ ਤੋਂ ਕਿਤੇ ਵੱਧ ਸਿਹਤ ਵਰਧਕ ਹੈ। ਜੇਕਰ ਚਿੱਭੜ ਦੀ ਗੱਲ ਕਰੀਏ ਤਾਂ ਇਸ ਦੀ ਖੇਤੀ ਕਰਨ, ਇਸ ਦੇ ਪਕਵਾਨ ਤੇ ਚਟਣੀਆਂ ਬਣਾਉਣ, ਇਸ ਨੂੰ ਸੰਭਾਲਣ, ਇਸ ਦੀ ਅੰਤਰਾਸ਼ਟਰੀ ਮੰਗ, ਮਾਰਕੀਟਿੰਗ ਆਦਿ ਬਾਰੇ ਵੀ ਜਾਣਕਾਰੀ ਦਿੰਦੇ ਹਾਂ। ਅਸਲ ਵਿੱਚ ਚਿੱਭੜ ‘ਚ ਅਨੇਕਾਂ ਫਾਇਟੋਨਿਉਟਰੀਐਂਟਸ ਹੁੰਦੇ ਹਨ ਜੋ ਵਿਅਕਤੀ ਨੂੰ ਬਹੁਤ ਰੋਗਾਂ ਤੋਂ ਬਚਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਅਫਰੀਕਾ, ਭਾਰਤ, ਆਸਟ੍ਰੇਲੀਆ, ਇਰਾਨ ਆਦਿ ਇਲਾਕਿਆਂ ਵਿੱਚ ਸਾਲ ਭਰ ਹੀ ਚਿੱਭੜ ਖਾਂਦੇ ਰਹਿੰਦੇ ਸਨ।

ਸ਼ਾਇਦ ਉਹਨਾਂ ਦੀ ਤੰਦਰੁਸਤੀ ਤੇ ਲੰਬੀ ਉਮਰ ਵਿੱਚ ਚਿੱਭੜ ਦਾ ਵੀ ਰੋਲ ਹੋਵੇਗਾ। ਇਹ ਖੂਨ ਵਿੱਚ ਵਧੀ ਹੋਈ ਗੁਲੂਕੋਜ਼ ਦੇ ਹਾਜ਼ਮੇਂ, ਇਨਸੁਲਿਨ ਬਣਨ, ਰੈਟਿਨੋਪੈਥੀ, ਨੈਫਰੋਪੈਥੀ ਅਤੇ ਸ਼ੂਗਰ ਰੋਗ ਦੌਰਾਨ ਬਣਨ ਵਾਲੇ ਵੈਸਕੁਲਰ ਡਿਸਫੰਕਸ਼ਨ ਆਦਿ ਤੋਂ ਬਚਾਉਣ ‘ਚ ਵੀ ਮਦਦ ਕਰਦੇ ਹਨ। ਅਸਲ ਵਿੱਚ ਗੁਲੂਕੋਜ਼ ਨੂੰ ਹਜ਼ਮ ਕਰਨ ਲਈ ਸਰੀਰ ਅੰਦਰ ਅਨੇਕਾਂ ਮਲਟੀਪਲ ਬਾਇਉਲੌਜੀਕਲ ਐਕਟਿਵਟੀਜ਼ ਹੁੰਦੇ ਹਨ। ਇਹਨਾਂ ਕਿਰਿਆਵਾਂ ਨੂੰ ਚਲਾਉਣ ਵਿੱਚ ਚਿੱਭੜ ਵਿਚਲੇ oleanolic acid, glycyrrhetinic acid, ursolic acid, betulinic acid ਅਤੇ lupeol ਨਾਂ ਦੇ ਤੱਤ ਬਹੁਤ ਮਦਦ ਕਰਦੇ ਹਨ। ਇਹ ਤੱਤ ਹਾਰਮੋਨਜ਼ ਬਣਾਉਣ ਤੇ ਹਾਰਮੋਨਜ਼ ਦਾ ਬੈਲੰਸ ਸਹੀ ਬਣਾਈ ਰੱਖਣ ਵਿੱਚ ਵੀ ਮਦਦ ਕਰਦੇ ਹਨ। ਸੇਬ ਦੇ ਛਿਲਕੇ ਵਿੱਚ ਥੋੜ੍ਹੀ ਮਾਤਰਾ ਵਿੱਚ ਹੀ Ursolic acid ਹੁੰਦਾ ਹੈ ਜਿਸ ਕਾਰਨ ਸੇਬ ਕੈਂਸਰ ਤੋਂ ਬਚਾਉ ਕਰਦਾ ਹੈ, ਮਾਸਪੇਸ਼ੀਆਂ ਦਾ ਵਿਕਾਸ ਪਰ ਫਾਲਤੂ ਦੀ ਚਰਬੀ ਘਟਾਉਂਦਾ ਹੈ।

ਪਰ ਇੱਕ ਚਿੱਭੜ ਵਿੱਚ ਹੀ ਇਹ ਕਮਾਲ ਦਾ phytochemical ਐਨਾ ਜ਼ਿਆਦਾ ਹੁੰਦਾ ਹੈ ਜਿੰਨਾ ਦੋ ਕਿੱਲੋ ਸੇਬ ਚੋਂ ਹੀ ਮਿਲੇਗਾ। ਵਿਗਿਆਨਿਕ ਪੜਤਾਲ ਬਾਅਦ ਪਤਾ ਲੱਗਾ ਹੈ ਕਿ ursolic acid ਰੋਜ਼ਾਨਾ ਹਰ ਖਾਣੇ ਚ 150mg ਹੋਣਾ ਚਾਹੀਦਾ ਹੈ। ਪਰ ਇਹ ਇੱਕ ਛੋਟੇ ਚਿੱਬੜ ਵਿੱਚ ਹੀ 225mg ਹੁੰਦਾ ਹੈ। ਇਹ ਮੇਲ ਫੀਮੇਲ ਹਾਰਮੋਨਜ਼ ਨੂੰ ਵੀ ਸਹੀ ਰਿਸਣ ਲਾਉਂਦਾ ਹੈ। ਇਸੇ ਕਾਰਨ ਅਕਸਰ ਚਿੱਭੜ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਗੁਪਤ ਰੋਗ ਬਹੁਤ ਘੱਟ ਹੁੰਦੇ ਹਨ। ਉਹਨਾਂ ਦੇ ਲਿਕੋਰੀਆ, ਬੱਚੇਦਾਨੀ ਕੈਂਸਰ, ਅਵਿਕਸਿਤ ਛਾਤੀਆਂ, ਅੰਡਾ ਨਾ ਬਣਨਾ, ਮਾਹਵਾਰੀ ਵੱਧ ਘੱਟ, ਗਰਭ ਨਾ ਠਹਿਰਨਾ, ਅਣਚਾਹੇ ਵਾਲ, ਵਾਲਾਂ ਦਾ ਝੜਨਾ, ਚਿਹਰੇ ਦੇ ਕਿੱਲ ਦਾਗ ਆਦਿ ਪ੍ਰਾਬਲਮਜ਼ ਨਹੀਂ ਹੁੰਦੀਆਂ।

ਚਿੱਭੜ ਖਾਂਦੇ ਰਹਿਣ ਵਾਲੇ ਮਰਦਾਂ ਨੂੰ ਵੀ ਅਨੇਕ ਗੁਪਤ ਰੋਗਾਂ ਤੋਂ ਬਚਾਅ ਹੁੰਦਾ ਹੈ। ਇਸੇ ਤਰ੍ਹਾਂ Lupeol ਨਾਂ ਦਾ ਤੱਤ ਵੀ ਚਿੱਭੜ ਨੂੰ ਬੇਹੱਦ ਜ਼ਰੂਰੀ ਤੇ ਪੌਸ਼ਟਿਕ ਬਣਾ ਦਿੰਦਾ ਹੈ। ਇਹ ਇਕੱਲਾ ਤੱਤ ਵੀ ਵਿਅਕਤੀ ਨੂੰ ਬਹੁਪੱਖੀ ਸਿਹਤ ਬਣਾਉਣ ਚ ਮਦਦ ਕਰਦਾ ਹੈ। ਇਹ antiprotozoal ਹੋਣ ਕਰਕੇ ਗੰਦੇ ਪਾਣੀ ਜਾਂ ਦੂਸ਼ਿਤ ਖਾਣੇ ਤੋਂ ਬਣਨ ਵਾਲੇ ਰੋਗਾਂ ਤੋਂ ਵੀ ਬਚਾਅ ਕਰਦਾ ਹੈ। ਇਹ ਤੱਤ ਐਂਟੀਮਾਇਕਰੋਬਾਇਲ, ਐਂਟੀ ਬੈਕਟੀਰੀਅਲ ਅਤੇ ਐਂਟੀ ਟਿਉਮਰ ਵੀ ਹੁੰਦਾ ਹੈ ਨਤੀਜੇ ਵਜੋਂ ਇਹ ਅਨੇਕ ਪ੍ਰਕਾਰ ਦੀਆਂ ਇਨਫੈਕਸ਼ਨਜ਼ ਤੋਂ ਬਚਾਉਂਦਾ ਹੈ। ਅਨੇਕ ਤਰ੍ਹਾਂ ਦੇ ਕੈਂਸਰ, ਰਸੌਲੀ, ਗੰਢ, ਗਿਲਟੀ ਆਦਿ ਤੋਂ ਵੀ ਬਚਾਉਂਦਾ ਹੈ। ਚਿੱਭੜ ਵਿਚਲੇ ਅਨੇਕਾਂ ਤੱਤ ਪਾਚਣ ਪ੍ਰਣਾਲੀ ਦੇ ਐਂਜ਼ਾਇਮਜ਼ ਨੂੰ ਵੀ ਹੋਰ ਵਧੀਆ ਬਣਾਉਂਦੇ ਹਨ।

ਇਸੇ ਕਾਰਨ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਦਾਲ ਨਾਲ ਚਿੱਭੜ ਦੀ ਚਟਣੀ ਖਾਣ ਤੇ ਹਾਜ਼ਮਾ ਸਹੀ ਬਣਦਾ ਹੈ। ਚਿੱਭੜ ਦੀ ਵਰਤੋਂ ਨਾਲ ਪੇਟ ਗੈਸ, ਪੇਟ ਭਾਰੀਪਨ, ਪੇਟ ਦਰਦ, ਪੇਟ ਕੀੜੇ, ਪੇਟ ਸੋਜ਼, ਮੂੰਹ ਦੀ ਬਦਬੂ, ਪੇਟ ਖੁੱਲ੍ਹ ਕੇ ਸਾਫ ਨਾ ਹੋਣਾ, ਭੁੱਖ ਘੱਟ ਲੱਗਣਾ, ਖੂਨ ਨਾ ਬਣਨਾ, ਖੁਰਾਕ ਨਾ ਲੱਗਣਾ, ਬੱਚਿਆਂ ਦਾ ਸਰੀਰਕ ਵਿਕਾਸ ਨਾ ਹੋਣਾ ਆਦਿ ਤਕਲੀਫਾਂ ਹੁੰਦੀਆਂ ਹੀ ਨਹੀਂ ਹਨ। ਚਿੱਭੜ ਵਿੱਚ glycyrrhetinic acid ਵੀ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਹ peptic ulcer ਅਤੇ gastroesophageal reflux disease ਆਦਿ ਬੀਮਾਰੀਆਂ ਨੂੰ ਬਣਨ ਹੀ ਨਹੀਂ ਦਿੰਦਾ। ਚਿੱਭੜ ਵਿਚਲੇ Oleanolic Acid ਕਾਰਣ ਵੀ ਚਿੱਭੜ ਅਨਮੋਲ ਬਣ ਜਾਂਦਾ ਹੈ। ਇਹ ਹਰ ਤਰ੍ਹਾਂ ਦੀ ਸੋਜ਼ ਤੇ Oxidative stress ਤੋਂ ਬਚਾਉਂਦਾ ਹੈ।

ਚਿੱਭੜ ਵਿਚਲੇ ਅਨੇਕਾਂ ਫਾਇਟੋ ਨਿਉਟਰੀਐਂਟਸ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਵਧਾਉਂਦੇ ਹਨ। ਸ਼ਾਇਦ ਇਸੇ ਕਾਰਨ ਚਿੱਭੜ ਦੀ ਵਰਤੋਂ ਕਰਦੇ ਰਹਿਣ ਨਾਲ ਖੰਘ, ਜ਼ੁਕਾਮ, ਗਲਾ ਖਰਾਬੀ, ਅਲੱਰਜੀ, ਰੇਸ਼ਾ, ਸੁੱਕੀ ਖੰਘ ਆਦਿ ਜਲਦੀ ਨਹੀਂ ਲਗਦੇ। ਜੇ ਲਗਦੇ ਵੀ ਹਨ ਤਾਂ ਜਲਦੀ ਹਟ ਜਾਂਦੇ ਹਨ। ਇਸ ਦੇ ਛਿਲਕੇ ਵਿੱਚ ਵਿਟਾਮਿਨ ਕੇ, ਡਾਇਟਿਕ ਫਾਇਬਰ ਅਤੇ ਪੁਟਾਸ਼ੀਅਮ ਹੁੰਦਾ ਹੈ। ਇਸ ਦੇ ਬੀਜਾਂ ਵਿੱਚ ਅਨੇਕਾਂ ਮਿਨਰਲਜ਼ ਤੇ ਗੁੱਦੇ ਵਿੱਚ ਬੀਟਾ ਕੈਰੋਟੀਨ, zeaxanthin ਅਤੇ bioflavonoids ਆਦਿ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਹ ਨਿਗਾ ਅਤੇ ਅੱਖਾਂ ਦੀ ਤੰਦਰੁਸਤੀ ਲਈ ਜ਼ਰੂਰੀ ਹੁੰਦੇ ਹਨ। ਇਸ ਵਕਤ ਪੰਜਾਬ, ਰਾਜਸਥਾਨ, ਹਰਿਆਣਾ ਆਦਿ ਇਲਾਕਿਆਂ ਵਿੱਚ ਜਾਟ, ਅਹੀਰ, ਮੀਣੇ, ਬਾਗੜੀ, ਬਿਸ਼ਨੋਈ, ਬਾਵਰੀਆ, ਭੀਲ ਆਦਿ ਜਾਤੀਆਂ ਹੀ ਚਿੱਭੜ ਦੀ ਵਰਤੋਂ ਵਧੇਰੇ ਕਰਦੀਆਂ ਹਨ।

ਇਹ ਲੋਕ ਹੀ ਭਾਰਤ ਵਿੱਚ ਬਾਕੀ ਬਹੁਤੀਆਂ ਬਰਾਦਰੀਆਂ ਤੋਂ ਇਸ ਵਕਤ ਵਧੇਰੇ ਤੰਦਰੁਸਤ ਤੇ ਲੰਬੀ ਉਮਰ ਭੋਗਣ ਵਾਲੇ ਹਨ। ਇਸਦੀ ਪੰਜਾਬ ਦੇ ਹਰ ਕੋਨੇ ਵਿੱਚ ਖੇਤੀ ਹੋ ਸਕਦੀ ਹੈ। ਇਹ ਬਹੁਤ ਸਸਤੇ ਚ ਉਗਾਇਆ ਜਾ ਸਕਦਾ ਹੈ। ਇਹ ਇੱਕ ਏਕੜ ਚੋਂ ਸੱਠ ਕੁ ਹਜ਼ਾਰ ਦੇ ਨਿਕਲ ਸਕਦੇ ਹਨ। ਜੇ ਇਹਨਾਂ ਦੀ ਚਟਣੀ ਬਣਾ ਕੇ ਖੁੱਲੀ ਮਾਰਕਿਟ ਵਿੱਚ ਵਿਕਰੀ ਕੀਤੀ ਜਾਵੇ ਤਾਂ ਆਮਦਨ ਡੇਢ ਲੱਖ ਤੋਂ ਉੱਪਰ ਜਾ ਸਕਦੀ ਹੈ। ਪ੍ਰੰਤੂ ਜੇ ਅੰਤਰਾਸ਼ਟਰੀ ਪੱਧਰ ਤੇ ਇਹਦੀ ਚਟਣੀ ਉਤਾਰੀ ਜਾਵੇ ਤਾਂ ਇਹ ਪਹਿਲੇ ਸਾਲ ਤੋਂ ਹੀ ਪੰਜ ਛੇ ਲੱਖ ਆਸਾਨੀ ਨਾਲ ਹੀ ਦੇਵੇਗੀ। ਜੇ ਕੋਈ ਕਿਸਾਨ ਚਾਹਵਾਨ ਹੋਵੇ ਤਾਂ ਅਸੀਂ ਉਸਦੀ ਬਿਲਕੁਲ ਮੁਫ਼ਤ ਚ ਮਦਦ ਕਰਾਂਗੇ।

LEAVE A REPLY

Please enter your comment!
Please enter your name here