ਗੁਣਾਂ ਦੀ ਪਿਟਾਰੀ – ਚੁਕੰਦਰ, ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ

0
63

ਚੁਕੰਦਰ ਦੀ ਵਰਤੋਂ ਸਲਾਦ ਦੇ ਨਾਲ- ਨਾਲ ਜੂਸ ਵਜੋਂ ਕੀਤੀ ਜਾਂਦੀ ਹੈ। ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਸਭ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਉਹ ਹੈ ਵਧਦੇ ਬਲੱਡ ਪ੍ਰੈਸ਼ਰ ਦੀ। ਇਹ ਬਿਮਾਰੀ ਅੱਜ-ਕੱਲ੍ਹ ਆਮ ਹੈ। ਇਸ ਦਾ ਵੱਡਾ ਕਾਰਨ ਹੈ ਸਾਡੇ ਖਾਣ ਪੀਣ ‘ਚ ਲਾਪਰਵਾਈ ਅਤੇ ਨਿਰੰਤਰ ਕੰਮ ਦਾ ਬੋਝ, ਜਿਸ ਕਾਰਨ ਸਰੀਰ ‘ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ। ਚੁਕੰਦਰ ਵਧ ਰਹੇ ਸੋਡੀਅਮ ਨੂੰ ਨਿਕਾਸੀ ਪ੍ਰਣਾਲੀ ਨਾਲ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ। ਮਾਹਿਰਾਂ ਅਨੁਸਾਰ ਜੇਕਰ ਰੋਜ਼ਾਨਾ 250 ਮਿਲੀਲੀਟਰ ਇਸ ਦੇ ਜੂਸ ਦਾ ਸੇਵਨ ਕੀਤਾ ਜਾਵੇ ਤਾਂ ਵੱਧਦੇ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਦਿਲ ਦੇ ਦੌਰੇ, ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।

ਚਕੁੰਦਰ ਗਾੜ੍ਹੇ ਲਾਲ ਰੰਗ ਦਾ ਹੁੰਦਾ ਹੈ ਅਤੇ ਆਮ ਜਾਣਕਾਰੀ ਦੇ ਅਨੁਸਾਰ ਜਿਹੜੀ ਵੀ ਸਬਜ਼ੀ, ਫ਼ਲ ਗਹਿਰੇ ਰੰਗ ਦਾ ਹੁੰਦਾ ਹੈ, ਉਹ ਸਰੀਰ ਨੂੰ ਜ਼ਿਆਦਾ ਐਂਟੀਔਕਸੀਡੈਂਟ ਪ੍ਰਦਾਨ ਕਰਦਾ ਹੈ। ਇਸੇ ਤਰ੍ਹਾਂ ਹੀ ਚੁਕੰਦਰ ਵੀ ਸਰੀਰ ਨੂੰ ਵਧੇਰੇ ਐਂਟੀਔਕਸੀਡੈਂਟ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਇਹ ਅਨੀਮੀਆ ਰੋਗ ਨੂੰ ਵੀ ਠੀਕ ਕਰਨ ਵਿੱਚ ਮਦਦ ਕਰਦਾ ਹੈ। ਆਮ ਭਾਸ਼ਾ ਵਿੱਚ ਇਹ ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ।

ਮੋਟਾਪਾ ਹਰ ਇੱਕ ਦੀ ਪਰੇਸ਼ਾਨੀ ਦਾ ਕਾਰਨ ਹੈ। ਜੇ ਇਨਸਾਨ ਖ਼ੁਦ ਨਹੀਂ ਤਾਂ ਘਰ ਵਿੱਚ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਦਾ ਵੱਧਦਾ ਵਜ਼ਨ ਬਾਕੀ ਪਰਿਵਾਰਿਕ ਮੈਂਬਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੁੰਦਾ ਹੈ। ਘੱਟ ਕੈਲੋਰੀ ਅਤੇ ਵੱਧ ਊਰਜਾ ਦਾ ਸ੍ਰੋਤ ਹੋਣ ਸਦਕਾ ਇਸ ਦੇ ਜੂਸ ਨੂੰ ਸਵੇਰ ਦੀ ਚਾਹ ਦੀ ਜਗ੍ਹਾ ਤੇ ਵਰਤ ਕੇ ਮੋਟਾਪਾ ਘਟਾਇਆ ਜਾ ਸਕਦਾ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ ਤਾਂ ਇਹ ਹੈ ਕਿ ਇਹ ਮੋਟਾਪਾ ਘਟਾਉਣ ਦੇ ਨਾਲ-ਨਾਲ ਸਰੀਰ ਵਿੱਚ ਪੋਟਾਸ਼ੀਅਮ ਅਤੇ ਬਾਕੀ ਖਣਿਜ ਤੱਥਾਂ ਦੀ ਪੂਰਤੀ ਕਰ ਦਿੰਦਾ ਹੈ।

ਸਿਆਣਿਆਂ ਅਨੁਸਾਰ, “ਲੋੜ ਤੋਂ ਵਧੇਰੇ ਵਰਤੀ ਹਰੇਕ ਚੀਜ਼ ਨੁਕਸਾਨਦੇਹ ਹੈ।“ ਤਾਂ ਚਕੁੰਦਰਾਂ ਦੇ ਮਾਮਲੇ ‘ਚ ਇਹ ਮੱਤ ਕਿਵੇਂ ਗਲਤ ਹੋ ਸਕਦੀ ਹੈ। ਜਿੱਥੇ ਹੀ ਇਸ ਦੇ ਅਨੇਕ ਫਾਇਦੇ ਹਨ, ਉੱਥੇ ਹੀ ਕੁੱਝ ਨੁਕਸਾਨ ਵੀ ਹਨ। ਇਸ ਦਾ ਨਿਰੰਤਰ ਸੇਵਨ ਬਲੱਡ ਪ੍ਰੈਸ਼ਰ ਨੂੰ ਇਸ ਹੱਦ ਤੱਕ ਘਟਾ ਦਿੰਦਾ ਹੈ ਕਿ ਕਈ ਵਾਰ ਹਸਪਤਾਲ ਪਹੁੰਚਣ ਦੇ ਹਾਲਾਤ ਬਣ ਜਾਂਦੇ ਹਨ। ਜੇਕਰ ਤੁਹਾਨੂੰ ਚਕੁੰਦਰ ਬੇਹੱਦ ਪਸੰਦ ਹੈ ਤਾਂ ਕੋਸ਼ਿਸ਼ ਕਰੋ ਕਿ ਇਸ ਨੂੰ ਹਫ਼ਤੇ ਵਿੱਚ ਤਿੰਨ ਦਿਨ ਹੀ ਖ਼ੁਰਾਕ ‘ਚ ਸ਼ਾਮਲ ਕਰੋ।

LEAVE A REPLY

Please enter your comment!
Please enter your name here