ਮੋਹਾਲੀ : ਕੱਚੇ ਅਧਿਆਪਕ ਯੂਨੀਅਨ ਨੇ ਨੌਕਰੀ ‘ਤੇ ਪੱਕਾ ਹੋਣ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ। ਨਾਰਾਜ਼ ਅਧਿਆਪਕ ਸਿੱਖਿਆ ਵਿਭਾਗ ਦੀ ਛੱਤ ‘ਤੇ ਚੜ੍ਹੇ ਹੋਏ ਸਨ ਅਤੇ ਪੂਰੀ ਰਾਤ ਹੇਠਾਂ ਨਹੀਂ ਉਤਰੇ। ਉਥੇ ਹੀ ਅੱਜ ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਦੇ ਨਾਲ ਮੁਲਾਕਾਤ ਹੋਵੇਗੀ। ਇਸ ਦੌਰਾਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਵੀ ਮੌਜੂਦ ਰਹਿਣਗੇ।
ਤੁਹਾਨੂੰ ਦੱਸ ਦਈਏ ਕਿ, ਵੱਡੀ ਗਿਣਤੀ ਵਿੱਚ ਆਰਜ਼ੀ ਅਧਿਆਪਕਾਂ ਨੇ ਨੌਕਰੀ ਨਿਯਮਤ ਕਰਨ ਅਤੇ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੇ ਬਾਹਰ ਧਰਨਾ ਦਿੱਤਾ। ਇਹਨਾਂ ਵਿਚੋਂ ਕੁੱਝ ਪ੍ਰਦਰਸ਼ਨਕਾਰੀ ਪਟਰੋਲ ਨਾਲ ਭਰੀ ਬੋਤਲਾਂ ਅਤੇ ਕੁੱਝ ਜ਼ਹਿਰੀਲੇ ਪਦਾਰਥ ਲੈ ਕੇ ਜਾਨ ਦੇਣ ਦੀ ਧਮਕੀ ਦਿੰਦੇ ਹੋਏ ਦਫ਼ਤਰ ਵਿਭਾਗ ਦੀ ਛੱਤ ‘ਤੇ ਪਹੁੰਚ ਗਏ। ਬਹੁ ਮੰਜ਼ਿਲਾ ਇਮਾਰਤ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।