ਪਿਛਲੇ ਲਗਪਗ ਡੇਢ ਸਾਲ ਤੋਂ ਜਿੱਥੇ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਜਿਸ ਕਾਰਨ ਵਿਗੜੇ ਹਾਲਾਤ ਨੂੰ ਕਾਬੂ ਕਰਨਾ ਮੁਸ਼ਕਲ ਹੋ ਰਿਹਾ ਹੈ ਉੱਥੇ ਹੀ ਹੁਣ ਮਾਹਿਰਾਂ ਨੇ ਦੁਨੀਆ ‘ਚ ਇਕ ਨਵੇਂ ਵਾਇਰਸ ਦੇ ਫੈਲਣ ਦੀ ਚਿਤਾਵਨੀ ਦੇ ਦਿੱਤੀ ਹੈ ਜਿਸ ਦਾ ਨਾਂ ਹੈ ਨੋਰੋਵਾਇਰਸ (Norovirus)। ਹਾਲਾਂਕਿ ਇਹ ਵਾਇਰਸ ਪਹਿਲਾਂ ਹੀ ਦੁਨੀਆ ‘ਚ ਮੌਜੂਦ ਹੈ ਤੇ ਯੂਕੇ ‘ਚ ਇਸ ਦੇ ਬਹੁਤ ਮਾਮਲੇ ਸਾਹਮਣੇ ਆ ਚੁੱਕੇ ਹਨ। ਪਹਿਲਾਂ ਲਾਕਡਾਊਨ, ਫਿਰ ਡੈਲਟਾ ਵੇਰੀਐਂਟ ਤੇ ਹੁਣ ਨੋਰੋਵਾਇਰਸ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਬੀਤੇ ਪੰਜ ਸਾਲਾਂ ਦੇ ਮੁਕਾਬਲੇ ਇਸ ਸਾਲ ਵਾਇਰਸ ਦੇ ਕਈ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ।
ਕੀ ਹਨ ਨੋਰੋ ਵਾਇਰਸ ਦੇ ਲੱਛਣ
ਪਬਲਿਕ ਹੈਲਥ ਇੰਗਲੈਂਡ (PHE) ਨੇ ਨੋਰੋਵਾਇਰਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਪਬਲਿਕ ਹੈਲਥ ਇੰਗਲੈਂਡ ਦੇ ਅਨੁਸਾਰ ਪਿਛਲੇ ਪੰਚ ਹਫ਼ਤਿਆਂ ‘ਚ ਇਸ ਵਾਇਰਸ ਦੇ 154 ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ। PHE ਦੀ ਡਿਪਟੀ ਡਾਇਰੈਕਟਰ ਪ੍ਰੋਫੈਸਰ ਸਾਹਿਰ ਘਰਬੀਏ ਨੇ ਕਿਹਾ ਕਿ ਨੋਰੋਵਾਇਰਸ ਵੀ ਇਨਫੈਕਟਿਡ ਵਿਅਕਤੀ ਤੋਂ ਫੈਲਦਾ ਹੈ। ਇਸ ਵਿਚ ਅਚਾਨਕ ਹੀ ਉਲਟੀਆਂ ਆਉਣ ਲੱਗਦੀਆਂ ਹਨ। ਨਾਲ ਹੀ ਤੇਜ਼ ਬੁਖਾਰ ਤੇ ਪੇਟ ਵਿਚ ਦਰਦ ਹੋਣ ਲਗਦਾ ਹੈ। ਜਿਨ੍ਹਾਂ ਬੱਚਿਆਂ ਨੂੰ ਨੋਰੋ ਵਾਇਰਸ ਹੈ, ਉਨ੍ਹਾਂ ਨੂੰ 48 ਘੰਟੇ ਕਿਤੇ ਬਾਹਰ ਨਹੀਂ ਨਿਕਲਣਾ ਚਾਹੀਦਾ। ਇਸ ਨਾਲ ਵਾਇਰਸ ਫੈਲਣ ਦੇ ਆਸਾਰ ਘੱਟ ਹੁੰਦੇ ਹਨ। ਇਸ ਤੋਂ ਵੀ ਬਚਾਅ ਲਈ ਕੋਰੋਨਾ ਦੀ ਹੀ ਤਰਹ੍ਹਾ ਹੱਥ ਲਗਾਤਾਰ ਧੋਂਦੇ ਰਹਿਣੇ ਚਾਹੀਦੇ ਹਨ।
ਕੀ ਕਹਿੰਦੇ ਨੇ ਮਾਹਿਰ
ਪਬਲਿਕ ਐਕਸਪਰਟ ਨੇ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਕਿ ਨੋਰੋਵਾਇਰਸ, ਜਿਸ ਨੂੰ ਵਿੰਟਰ ਵੌਮਿਟਿੰਗ ਬਗ (Winter Vomiting Bug) ਵੀ ਕਿਹਾ ਜਾਂਦਾ ਹੈ, ਗਰਮੀਆਂ ‘ਚ ਵਾਪਸ ਆਇਆ ਹੈ। ਇਸ ਵਾਇਰਸ ਦੀ ਲਪੇਟ ‘ਚ ਆਉਣ ਵਾਲੇ ਨੂੰ ਲਗਾਤਾਰ ਉਲਟੀਆਂ ਆਉਣ ਲੱਗਦੀਆਂ ਹਨ, ਨਾਲ ਹੀ ਡਾਇਰੀਆ ਦੀ ਸਮੱਸਿਆ ਹੁੰਦੀ ਹੈ। ਹੌਲੀ-ਹੌਲੀ ਇਹ ਵਾਇਰਸ ਇਨਸਾਨ ਦੀ ਬਾਡੀ ਨੂੰ ਕਾਫੀ ਕਮਜ਼ੋਰ ਬਣਾ ਦਿੰਦਾ ਹੈ, ਉਂਝ ਤਾਂ ਨੋਰੋ ਵਾਇਰਸ ਸਰਦੀਆਂ ‘ਚ ਜ਼ਿਆਦਾ ਫੈਲਦਾ ਹੈ ਪਰ ਇਸ ਵਾਰ ਜੁਲਾਈ ‘ਚ ਇਸ ਦੇ ਮਾਮਲੇ ਪਿਛਲੇ ਪੰਜ ਸਾਲ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ।