ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਬੈਂਕਾਂ ‘ਤੇ ਭਾਰੀ ਪੈ ਸਕਦੀ ਹੈ। ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਜੋ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਉਨ੍ਹਾਂ ਦੇ ਚੱਲਦੇ ਨਾ ਸਿਰਫ ਬੈਂਕਾਂ ਦਾ ਮੁਨਾਫਾ ਘਟੇਗਾ ਸਗੋਂ ਅਸੈੱਸ ਕੁਆਲਟੀ ਨੂੰ ਲੈ ਕੇ ਜੋਖਿਮ ਵੀ ਵਧੇਗਾ। ਲਗਭਗ ਸਵਾ ਲੱਖ ਕਰੋੜ ਰੁਪਏ ਦਾ ਕਰਜ਼ਾ ਫਸਣ ਦੀ ਸ਼ੰਕਾ ਹੈ।
ICRA ਦੇ ਉਪ ਪ੍ਰਧਾਨ ਅਨਿਲ ਗੁਪਤਾ ਨੇ ਦੱਸਿਆ ਕਿ ਮਹਾਮਾਰੀ ਵਿਚ ਖਾਸ ਸਹੂਲਤ ਤਹਿਤ ਜ਼ਿਆਦਾਤਰ ਕਰਜ਼ਾ 12 ਮਹੀਨੇ ਤੱਕ ਦੇ ਮੋਰਟੋਰੀਅਮ ਨਾਲ ਰਿਸਟ੍ਰਕਚਰ ਕੀਤੇ ਗਏ ਹਨ। ਇਨ੍ਹਾਂ ਦੀ ਵਸੂਲੀ ਜਨਵਰੀ-ਮਾਰਚ ਤਿਮਾਹੀ ਤੋਂ ਸ਼ੁਰੂ ਹੋਣੀ ਹੈ। ਹੁਣ ਮਹਾਮਾਰੀ ਦੀ ਤੀਜੀ ਲਹਿਰ ‘ਚ ਸੰਭਵ ਹੈ ਕਿ ਗਾਹਕ ਕਰਜ਼ੇ ਦੀ ਵਾਪਸੀ ਸ਼ੁਰੂ ਨਾ ਕਰ ਸਕੇ।
ਬੈਂਕਾਂ ਨੇ 30 ਸਤੰਬਰ 2021 ਤੱਕ ਲੋਨ ਰਿਸਟ੍ਰਕਚਰਿੰਗ ਦੇ 83 ਫੀਸਦੀ ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਇਸ ਲਈ ਕੁੱਲ 1.2 ਲੱਖ ਕਰੋੜ ਰੁਪਏ ਦੇ ਲੋਨ ਰਿਸਟ੍ਰਕਚਰ ਕੀਤੇ ਗਏ ਕਿਉਂਕਿ ਲੋਨ ਰਿਸਟ੍ਰਕਚਿੰਗ 31 ਦਸੰਬਰ 2021 ਤੱਕ ਦੀ ਜਾਣੀ ਸੀ, ਇਸ ਲਈ ਇਸ ‘ਚ 1.5-2 ਫੀਸਦੀ ਵਾਧਾ ਸੰਭਵ ਹੈ। ਇਸ ਦਰਮਿਆਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰੀ ਬੈਂਕਾਂ ਦੇ ਐੱਮਡੀ ਤੇ ਸੀਐੱਮਡੀ ਨਾਲ ਸਮੀਖਿਆ ਬੈਠਕ ਕੀਤੀ।