ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਾਂਚ ਕੀਤਾ CUNSULT ਐਪ, ਜਾਣੋ ਇਸ ਦੀ ਵਿਸ਼ੇਸ਼ਤਾ ਬਾਰੇ

0
55

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੰਸਲਟ ਐਪ ਲਾਂਚ ਕੀਤਾ ਹੈ। ਇਸ ਐਪ ਰਾਹੀਂ ਖੇਤੀਬਾੜੀ, ਆਰਥਿਕ ਜਾਣਕਾਰੀ, ਮਹਿਲਾ ਸਸ਼ਕਤੀਕਰਨ, ਸਮਾਜਿਕ ਵਿਿਗਆਨ, ਖੇਡਾਂ, ਸਿਹਤ, ਸਾਹਿਤ, ਬੀਮਾ, ਸੈਨਾ, ਸੁਰੱਖਿਆ, ਊਰਜਾ, ਵਾਤਾਵਰਣ, ਭੋਜਨ, ਮਨੁੱਖੀ ਸਰੋਤ, ਭਾਰਤੀ ਇਤਿਹਾਸ, ਰੇਲਵੇ, ਨਾਲ ਸੰਬੰਧਤ 65 ਵਿਿਸ਼ਆਂ ਬਾਰੇ ਮੋਬਾਈਲ ‘ਤੇ ਜਾਣਕਾਰੀ ਮਿਲੇਗੀ।

ਕੰਸਲਟ ਐਪ ਨਾਲ ਕੁੱਲ 380 ਮਾਹਰ ਜੁੜੇ ਹੋਏ ਹਨ, ਜੋ ਤੁਹਾਨੂੰ ਵੱਖ-ਵੱਖ ਵਿਸ਼ਿਆਂ  ‘ਤੇ ਪੂਰੀ ਜਾਣਕਾਰੀ ਪ੍ਰਦਾਨ ਕਰਨਗੇ। ਇਸ ਐਪ ‘ਤੇ ਮਾਹਰਾਂ ਤੋਂ ਇਲਾਵਾ ਸਾਬਕਾ ਆਈਏਐਸ ਅਧਿਕਾਰੀਆਂ ਦੀ ਵੀ ਮੌਜੂਦਗੀ ਹੈ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਨੀਤੀ ਆਯੋਗ ਵੀ ਇਸ ਐਪ ਦੀ ਮਦਦ ਲਵੇਗਾ। ਦੱਸ ਦੇਈਏ ਕਿ ਇਸ ਐਪ ਨੂੰ ਸਾਬਕਾ ਆਈਏਐਸ ਰਾਘਵ ਚੰਦਰ ਨੇ ਤਿਆਰ ਕੀਤਾ ਹੈ।

ਇਸ ਐਪ ਨਾਲ ਜੁੜਨ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਮੋਬਾਈਲ ਦੇ ਪਲੇ ਸਟੋਰ ‘ਤੇ ਜਾਓ। ਇਸ ਲਈ CUNSULT ਟਾਈਪ ਕਰੋ ਅਤੇ ਡਾਊਨਲੋਡ ਕਰੋ। ਜਿਵੇਂ ਹੀ ਤੁਸੀਂ ਐਪ ‘ਤੇ ਜਾਓਗੇ ਤੁਹਾਨੂੰ ਤੁਹਾਡੀ ਸਮੱਸਿਆ ਦੇ ਅਨੁਸਾਰ ਮਾਹਰ ਮਿਲ ਜਾਣਗੇ। ਇਸ ਤੋਂ ਬਾਅਦ ਤੁਸੀਂ ਜਿਸ ਮੁੱਦੇ ‘ਤੇ ਗੱਲ ਕਰਨਾ ਚਾਹੁੰਦੇ ਹੋ ਜਾਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਨਾਲ ਜੁੜੇ ਮਾਹਰਾਂ ਨਾਲ ਸੰਪਰਕ ਕਰ ਸਕਦੇ ਹੋ। ਜਾਣਕਾਰੀ ਅਨੁਸਾਰ ਗੱਲ ਕਰਨ ‘ਤੇ ਪਹਿਲਾ 1 ਮਿੰਟ ਮੁਫ਼ਤ ਹੋਵੇਗਾ ਅਤੇ ਉਸ ਤੋਂ ਬਾਅਦ ਕੁੱਝ ਚਾਰਜ ਦੇਣਾ ਹੋਵੇਗਾ ਜੋ ਮਾਹਰਾਂ ਦੇ ਖਾਤੇ ‘ਚ ਜਾਵੇਗਾ।

LEAVE A REPLY

Please enter your comment!
Please enter your name here