ਇੱਕ ਪਿਤਾ ਨੂੰ ਕਾਰ ਵਿੱਚ ਰੱਖ ਕੇ ਲਿਆਉਣੀ ਪਈ ਆਪਣੀ ਧੀ ਦੀ ਲਾਸ਼

0
68

ਰਾਜਸਥਾਨ:
ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤੀ ਸਿਹਤ ਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।ਕੋਰੋਨਾ ਨਾਲ ਹਰ ਦਿਨ ਅਨੇਕਾਂ ਲੋਕ ਦਮ ਤੋੜ ਰਹੇ ਹਨ। ਕੋਰੋਨਾ ਦੀ ਲਹਿਰ ਭਾਵੇਂ ਥੋੜ੍ਹੀ ਧੀਮੀ ਪਈ ਹੈ ਪਰ ਹਸਪਤਾਲਾਂ ਵਿਚ ਮਰੀਜ਼ ਅਜੇ ਵੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸੰਘਰਸ਼ ਕਰ ਰਹੇ ਹਨ। ਇੰਨਾ ਹੀ ਨਹੀਂ ਮਰੀਜ਼ ਦੀ ਮੌਤ ਤੋਂ ਬਾਅਦ ਵੀ ਪਰਿਵਾਰਕ ਮੈਂਬਰ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ।ਰਾਜਸਥਾਨ ਦੇ ਕੋਟਾ ‘ਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਧੀ ਦੀ ਮੌਤ ਤੋਂ ਬਾਅਦ ਪਿਤਾ ਨੇ ਮ੍ਰਿਤਕ ਦੇਹ ਨੂੰ ਕਾਰ ਦੀ ਅਗਲੀ ਸੀਟ ‘ਤੇ ਰੱਖਿਆ ਅਤੇ ਸੀਟ ਬੈਲਟ ਨਾਲ ਬੰਨ੍ਹ ਕੇ ਆਪਣੇ ਘਰ ਲੈ ਗਿਆ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਰੀਜ਼ ਦੀ ਮੌਤ ਤੋਂ ਬਾਅਦ ਲਾਸ਼ ਨੂੰ ਵਾਰਡ ਵਿੱਚੋਂ ਬਾਹਰ ਲਿਆਉਣ ਲਈ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਵਾਰਡ ਬੁਆਏ ਨੇ ਪੈਸੇ ਨਾ ਦੇਣ ‘ਤੇ ਮ੍ਰਿਤਕ ਦੇਹ ਨੂੰ ਹੱਥ ਤੱਕ ਨਹੀਂ ਲਾਇਆ। ਇੰਨਾ ਹੀ ਨਹੀਂ, ਹਸਪਤਾਲ ਵਿਚ ਖੜ੍ਹੇ ਐਂਬੂਲੈਂਸ ਡਰਾਈਵਰ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤਕ ਪਹੁੰਚਾਉਣ ਲਈ ਮਨਮਾਨੇ ਭਾੜੇ ਲੈ ਰਹੇ ਹਨ। ਪੀੜਤ ਲੋਕ ਕਿਸੇ ਤਰ੍ਹਾਂ ਇਸ ਦਾ ਪ੍ਰਬੰਧ ਕਰਕੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲੈ ਜਾ ਰਹੇ ਹਨ।

ਡੀਸੀਐਮ ਖੇਤਰ ਦੇ ਵਸਨੀਕ ਮਧੁਰਾਜਾ ਨੇ ਦੱਸਿਆ ਕਿ ਉਸ ਦੀ ਭਾਣਜੀ ਸੀਮਾ ਝਾਲਾਵਾੜ ਦੀ ਵਸਨੀਕ ਸੀ। ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ 24 ਅਪ੍ਰੈਲ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਆਈਸੀਯੂ ਵਿੱਚ ਉੱਚ ਵਹਾਅ ਆਕਸੀਜਨ ਉਤੇ ਰੱਖਿਆ ਗਿਆ ਸੀ।

ਤਿੰਨ ਦਿਨ ਪਹਿਲਾਂ ਉਸ ਨੂੰ ਜਨਰਲ ਵਾਰਡ (ਟੀਬੀ ਵਾਰਡ) ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ ਸੀ।ਉਸ ਨੇ ਸਟਾਫ ਅਤੇ ਡਾਕਟਰ ਅੱਗੇ ਬੇਨਤੀ ਕੀਤੀ ਕਿ ਇਸ ਨੂੰ ਇਸ ਸਮੇਂ ਉੱਚ ਵਹਾਅ ਆਕਸੀਜਨ ਦੀ ਜਰੂਰਤ ਹੈ ਅਤੇ ਇਸ ਨੂੰ ਆਈਸੀਯੂ ਵਿੱਚ ਰਹਿਣ ਦਿਓ, ਪਰ ਅਮਲਾ ਅਤੇ ਡਾਕਟਰ ਨੇ ਇੱਕ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਇਕ ਹੋਰ ਗੰਭੀਰ ਮਰੀਜ਼ ਨੂੰ ਬਦਲਣਾ ਪਏਗਾ। ਆਈਸੀਯੂ ਦੇ ਬੈਡ ਖਾਲੀ ਕਰਨੇ ਪੈਣਗੇ। ਜਨਰਲ ਵਾਰਡ ਵਿਚ ਆਕਸੀਜਨ ਦੀ ਸਪਲਾਈ ਨਹੀਂ ਸੀ। ਉਸ ਦੀ ਸਿਹਤ ਖਰਾਬ ਹੋਣ ਲੱਗੀ ਅਤੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਤੋਂ ਲਾਸ਼ ਲੈ ਕੇ ਜਾਣ ਲਈ ਪੈਸੇ ਦੀ ਮੰਗ ਕੀਤੀ ਜਾਣ ਲੱਗੀ,ਤੇ ਜਿਸ ਕਾਰਣ ਹਾਰ ਕੇ ਇੱਕ ਪਿਤਾ ਆਪਣੀ ਧੀ ਦੀ ਲਾਸ਼ ਨੂੰ ਆਪਣੀ ਕਾਰ ਵਿੱਚ ਹੀ ਰੱਖ ਲਿਆਇਆ।

 

LEAVE A REPLY

Please enter your comment!
Please enter your name here