ਆਮ ਆਦਮੀ ਪਾਰਟੀ ਨੇ ਪੰਜਾਬ ਦੇ ਡਾਕਟਰਾਂ ਦੀਆਂ ਮੰਗਾਂ ਦਾ ਕੀਤਾ ਸਮਰਥਨ

0
62

ਕੋਰੋਨਾ ਭੱਤਾ ਦੇਣ ਦੀ ਥਾਂ ਪਹਿਲਾਂ ਤੋਂ ਚਾਲੂ ਭੱਤੇ ਘੱਟ ਕਰਨਾ ਕਾਂਗਰਸ ਸਰਕਾਰ ਦਾ ਘਟੀਆ ਮਜਾਕ: ਡਾ. ਸੰਜੀਵ ਸਰਮਾ

ਕੋਰੋਨਾ ਕਾਲ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰਾਂ ਦੀ ਪੇ ਕਮਿਸ਼ਨ ਦੇ ਨਾਮ ‘ਤੇ ਤਨਖਾਹ ਘੱਟ ਕਰਨਾ ਮੰਦਭਾਗਾ

ਜਲੰਧਰ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਡਾਕਟਰਾਂ ਅਤੇ ਵੈਟਨਰੀ ਡਾਕਟਰਾਂ ਦੇ ਪ੍ਰੈਕਟਿਸ ਭੱਤੇ (ਵਿੱਤੀ ਲਾਭ) ਘਟਾ ਕੇ ਡਾਕਟਰਾਂ ਨਾਲ ਘਟੀਆ ਮਜਾਕ ਕੀਤਾ ਹੈ, ਜਿਸ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਸਖਤ ਵਿਰੋਧ ਕਰਦੀ ਅਤੇ ਡਾਕਟਰਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ। ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਡਾਕਟਰੀ ਵਿੰਗ ਦੇ ਸੂਬਾ ਸਹਿ ਪ੍ਰਧਾਨ ਡਾ. ਸੰਜੀਵ ਸਰਮਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਦਾਅ ‘ਤੇ ਲਾ ਕੇ ਡਿਊਟੀ ਕਰਨ ਵਾਲੇ ਡਾਕਟਰਾਂ ਦਾ ਪ੍ਰੈਕਟਿਸ ਭੱਤਾ 25 ਫੀਸਦੀ ਤੋਂ ਘਟਾ ਕੇ 20 ਫੀਸਦੀ ਕਰਨ ਦਾ ਫੈਸਲਾ ਕਾਂਗਰਸ ਸਰਕਾਰ ਦਾ ਡਾਕਟਰਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਕੋਰੋਨਾ ਕਾਲ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰਾਂ ਨੂੰ ਕੋਰੋਨਾ ਭੱਤਾ ਦਿੱਤਾ ਜਾਂਦਾ ਪ੍ਰੰਤੂ ਸਰਕਾਰ ਪਹਿਲਾਂ ਤੋਂ ਦਿੱਤੀ ਜਾਣ ਵਾਲੀ ਤਨਖਾਹ ਵਿੱਚ ਵੀ ਕਟੌਤੀ ਕਰਨ ‘ਤੇ ਉਤਾਰੂ ਹੋ ਚੁੱਕੀ ਹੈ।

ਡਾ. ਸ਼ਰਮਾ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਨੇ ਵੱਡੀ ਸਾਜਿਸ ਦੇ ਤਹਿਤ ਤਨਖਾਹ ਕਮਿਸਨ ਦੀ ਰਿਪੋਰਟ ਵਿੱਚੋਂ ਜਿਅਦਾਤਰ ਭੱਤੇ ਹੀ ਖਤਮ ਕਰ ਦਿੱਤੇ ਹਨ ਅਤੇ ਜਿਹੜੇ ਭੱਤੇ ਵਧਾਉਣ ਦੀ ਕਮਿਸਨ ਵੱਲੋਂ ਸਿਫਾਰਸ ਕੀਤੀ ਗਈ ਉਹ ਭੱਤੇ ਵੀ ਖਤਮ ਕਰ ਦਿੱਤੇ ਹਨ। ਉਨ੍ਹਾਂ ਦੋਸ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੇ ਭੱਤੇ ਖਤਮ ਕਰਨ ਨਾਲ ਡਾਕਟਰਾਂ ਦਾ ਵੱਡੇ ਤੌਰ ‘ਤੇ ਆਰਥਿਕ ਨੁਕਸਾਨ ਹੋਵੇਗਾ। ਡਾ. ਸੰਜੀਵ ਸਰਮਾ ਨੇ ਕਿਹਾ ਕਿ ਸਰਕਾਰ ਦੇ ਫੈਸਲਿਆਂ ਨਾਲ ਹਰ ਵਰਗ ਨਿਰਾਸਾ ਦੇ ਆਲਮ ਵਿੱਚ ਹੈ ਅਤੇ ਜਿਹੜੇ ਵਾਅਦੇ ਕਰਕੇ ਕਾਂਗਰਸ ਪਾਰਟੀ ਨੇ ਸਾਲ 2017 ਵਿੱਚ ਆਪਣੀ ਸਰਕਾਰ ਬਣਾਈ ਸੀ ਉਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਹੁਣ ਜਦੋਂ ਸਰਕਾਰ ਦੇ ਕੁੱਝ ਹੀ ਮਹੀਨੇ ਬਾਕੀ ਰਹਿੰਦੇ ਹਨ ਤਾਂ ਸਰਕਾਰ ਅਜਿਹੇ ਫੈਸਲੇ ਲਾਗੂ ਕਰ ਰਹੀ ਹੈ ਜਿਨਾਂ ਨਾਲ ਆਮ ਲੋਕਾਂ ਅਤੇ ਮੁਲਾਜਮਾਂ ਦਾ ਵੱਡਾ ਨੁਕਸਾਨ ਹੋਣਾ ਪੱਕਾ ਹੈ। ਡਾ. ਸੰਜੀਵ ਸਰਮਾ ਨੇ ਕਿਹਾ ਇਸੇ ਲਈ ਸਰਕਾਰ ਮੈਡੀਕਲ ਸਟਾਫ ਤੋਂ ਠੇਕੇ ‘ਤੇ ਕੰਮ ਕਰਵਾ ਰਹੀ ਹੈ ਤਾਂ ਕਿ ਇਹ ਸਭ ਭੱਤੇ ਨਾ ਦੇਣੇ ਪੈਣ।

ਉਨ੍ਹਾਂ ਕਿਹਾ ਕਿ ਅੱਜ ਹਲਾਤ ਇਹ ਹਨ ਕਿ ਰਾਜ ਦਾ ਪੜ੍ਹਿਆ ਲਿਖਿਆ ਨੌਜਵਾਨ ਨੌਕਰੀ ਲੈਣ ਲਈ ਸੜਕਾਂ ‘ਤੇ ਸੰਘਰਸ ਕਰ ਰਿਹਾ ਹੈ ਅਤੇ ਜਿਹੜੇ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਦੀਆਂ ਸਹੂਲਤਾਂ ਸਰਕਾਰ ਲਗਾਤਾਰ ਘਟਾ ਰਹੀ ਹੈ। ਇਸ ਕਾਰਨ ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ ਤੋਂ ਨਿਰਾਸ਼ ਅਤੇ ਪ੍ਰੇਸਾਨ ਹੈ। ਡਾ. ਸੰਜੀਵ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਡਾਕਟਰਾਂ ਦਾ 25 ਫੀਸਦੀ ਪ੍ਰੈਕਟਿਸ ਭੱਤਾ ਬੇਸਿਕ ਤਨਖਾਹ ਦੇ ਨਾਲ ਬਹਾਲ ਕਰੇ ਅਤੇ ਪੇਂਡੂ ਵੈਟਨਰੀ ਫਾਰਮਾਸਿਸਟ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਦੀ ਸਭ ਤੋਂ ਨਿਕੰਮੀ ਸਰਕਾਰ ਹੈ ਅਤੇ ਇਸ ਦਾ ਸਰਟੀਫਿਕੇਟ ਖੁਦ ਹੀ ਵੱਡੇ ਕਾਂਗਰਸੀ ਆਗੂ ਵੰਡ ਰਹੇ ਹਨ।

LEAVE A REPLY

Please enter your comment!
Please enter your name here