ਆਮਿਰ ਖਾਨ – ਕਿਰਣ ਰਾਓ ਦੇ ਤਲਾਕ ਤੋਂ ਬਾਅਦ ਧੀ Ira Khan ਨੇ ਸਾਂਝੀ ਕੀਤੀ ਇਹ ਪੋਸਟ

0
77

ਮੁੰਬਈ : ਫਿਲਮ ਸਟਾਰ ਆਮਿਰ ਖਾਨ ਅਤੇ ਕਿਰਨ ਰਾਓ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਹੀ ਨਾ ਸਿਰਫ ਉਨ੍ਹਾਂ ਦੇ ਫੈਂਨਜ਼ ਸਗੋਂ ਬਾਲੀਵੁੱਡ ਗਲਿਆਰਿਆ ‘ਚ ਜੰਮਕੇ ਚਰਚਾ ਹੋਣ ਲੱਗੀ। ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਜੰਮ ਕੇ ਬਹਿਸ ਵੀ ਦੇਖਣ ਨੂੰ ਮਿਲੀ। ਹਾਲਾਂਕਿ ਇਸ ਫੈਸਲੇ ਨੂੰ ਲੈ ਕੇ ਹੋਈ ਬਹਿਸ ਸੋਸ਼ਲ ਮੀਡੀਆ ‘ਤੇ ਲਗਾਤਾਰ ਤੇਜ਼ ਹੋਈ ਤਾਂ ਆਮਿਰ ਅਤੇ ਕਿਰਨ ਨੇ ਲਾਈਵ ਹੋ ਕੇ ਆਪਣੀ ਗੱਲ ਵੀ ਰੱਖੀ ਸੀ। ਦੋਵਾਂ ਨੇ ਕਿਹਾ ਕਿ ਉਹ ਭਾਵੇਂ ਹੁਣ ਪਤੀ – ਪਤਨੀ ਦੇ ਰਿਸ਼ਤੇ ‘ਚ ਨਾ ਹੋਣ ਪਰ ਅਜੇ ਵੀ ਇੱਕ ਪਰਿਵਾਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਚੰਗੇ ਦੋਸਤ ਰਹਿਣਗੇ ਅਤੇ ਇਸ ਨੂੰ ਇੱਕ ਨਵੀਂ ਸ਼ੁਰੂਆਤ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ।

ਉਥੇ ਹੀ ਇਸ ਪੂਰੇ ਮਾਹੌਲ ‘ਚ ਆਮਿਰ ਖਾਨ ਦੀ ਧੀ ਇਰਾ ਖਾਨ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਹੈ ਜੋ ਬਹੁਤ ਵਾਇਰਲ ਹੋ ਰਹੀ ਹੈ। ਹਾਲਾਂਕਿ ਇਰਾ ਕੋਈ ਫਿਲਮਸਟਾਰ ਨਹੀਂ ਹੈ ਪਰ ਆਮਿਰ ਖਾਨ ਦੀ ਧੀ ਹੋਣ ਦੀ ਵਜ੍ਹਾ ਨਾਲ ਉਹ ਸੋਸ਼ਲ ਮੀਡੀਆ ‘ਤੇ ਬਹੁਤ ਚਰਚਾ ‘ਚ ਹੈ। ਆਮਿਰ ਅਤੇ ਕਿਰਨ ਦੇ ਅਲੱਗ ਹੋਣ ਤੋਂ ਬਾਅਦ ਇਰਾ ਨੇ ਜੋ ਪਹਿਲਾ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਉਸ ਨੇ ਫੈਂਨਜ਼ ਦਾ ਧਿਆਨ ਖਿੱਚਿਆ ਹੈ। ਇਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ ਕਿ ‘ਅਗਲਾ ਰੀਵਿਊ ਕੱਲ! ਅੱਗੇ ਕੀ ਹੋਣ ਵਾਲਾ ਹੈ?’

ਵਾਇਰਲ ਹੋਇਆ ਇਰਾ ਦਾ ਪੋਸਟ
ਹਾਲਾਂਕਿ ਇਰਾ ਨੇ ਇਸ ਪੋਸਟ ‘ਚ ਬਾਕੀ ਦੀ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿਸ ਬਾਰੇ ‘ਚ ਗੱਲ ਕਰ ਰਹੀ ਹੈ ਪਰ ਇਸ ਪੋਸਟ ਤੋਂ ਬਾਅਦ ਫੈਂਸ ‘ਚ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਆਖਿਰ ਉਹ ਕਿਸ ਬਾਰੇ ‘ਚ ਗੱਲ ਕਰ ਰਹੀ ਹੈ। ਖੈਰ ਆਮਿਰ ਅਤੇ ਕਿਰਨ ਦੇ ਅਲੱਗ ਹੋਣ ਦੇ ਫੈਸਲੇ ਤੋਂ ਬਾਅਦ ਲਗਾਤਾਰ ਇਸ ਦੀ ਵਜ੍ਹਾ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਪਰ ਆਮਿਰ ਦੀ ਧੀ ਇਰਾ ਨੇ ਜੋ ਪੋਸਟ ਸ਼ੇਅਰ ਕੀਤੀ ਹੈ ਉਹ ਇਸ ਚਰਚਾ ਨੂੰ ਹੋਰ ਜ਼ਿਆਦਾ ਹਵਾ ਦੇ ਰਹੀ ਹੈ।

LEAVE A REPLY

Please enter your comment!
Please enter your name here