ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਤੇ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦੇ ਸਿਰ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਵਿਜੀਲੈਂਸ ਬਿਊਰੋ ਨੇ ਦਾਅਵਾ ਕੀਤਾ ਕਿ ਸਟਰੀਟ ਲਾਈਟਾਂ ਦੇ 65 ਲੱਖ ਰੁਪਏ ਦੇ ਘੁਟਾਲੇ ਦੀ ਚੱਲ ਰਹੀ ਜਾਂਚ ਵਿੱਚ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਾਅਵਾ ਕੀਤਾ ਹੈ ਕਿ ਸੰਧੂ ਨੇ ਇਸ ਸੌਦੇ ਨੂੰ ਪ੍ਰਭਾਵਤ ਕਰਕੇ ਸਟਰੀਟ ਲਾਈਟਾਂ ਦੁੱਗਣੇ ਤੋਂ ਵੀ ਵੱਧ ਰੇਟ ‘ਤੇ ਖਰੀਦੀਆਂ ਸਨ ਅਤੇ ਉਸ ਨੇ ਕਥਿਤ ਤੌਰ ‘ਤੇ ਕਈ ਲੱਖ ਰੁਪਏ ਦਾ ਵਿੱਤੀ ਲਾਭ ਪ੍ਰਾਪਤ ਕੀਤਾ ਸੀ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਦਵਾਈਆਂ ਦੀ ਘਾਟ ਨੂੰ ਲੈ ਕੇ ਸਿਹਤ ਮੰਤਰੀ ਜੋੜਾਮਾਜਰਾ ‘ਤੇ ਕੀਤਾ…
ਵਿਜੀਲੈਂਸ ਵੱਲੋਂ ਕੇਸ ਵਿੱਚ ਨਾਂਅ ਦਰਜ ਕਰਨ ਸਬੰਧੀ ਜਾਣਕਾਰੀ ਅਦਾਲਤ ਨੂੰ ਭੇਜ ਦਿੱਤੀ ਗਈ ਹੈ, ਜਿਥੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ, ਜਿਸ ਪਿੱਛੋਂ ਹੁਣ ਇੱਕ ਹੋਰ ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਭ੍ਰਿਸ਼ਟਾਚਾਰ ਮਾਮਲੇ ਵਿੱਚ ਲੁਧਿਆਣਾ ਤੋਂ ਵਿਜੀਲੈਂਸ ਨੇ ਭਾਰਤ ਭੂਸ਼ਣ ਆਸ਼ੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਕੈਪਟਨ ਸੰਧੂ ‘ਤੇ ਕੀ ਹਨ ਦੋਸ਼
ਕੈਪਟਨ ਸੰਧੂ ‘ਤੇ ਦੋਸ਼ ਹਨ ਕਿ ਮੁੱਲਾਂਪੁਰ ਨਾਲ ਜਗਰਾਓ ਤੇ ਰਾਏਕੋਟ ਵਿਚਕਾਰ ਸੋਲਡਰ ਲਾਈਟਾਂ ਦੀ ਸਪਲਾਈ ਉਨ੍ਹਾਂ ਦੇ ਰਿਸ਼ਤੇਦਾਰ ਨੇ ਕੀਤੀ ਸੀ, ਜਿਸ ਵਿੱਚ ਜਾਅਲੀ ਕੰਪਨੀ ਬਣਾ ਕੇ ਸਰਕਾਰੀ ਰੇਟਾਂ ਤੋਂ ਵੱਧ ਕੀਮਤਾਂ ‘ਤੇ ਸੋਲਰ ਲਾਈਟਾ ਦੀ ਖਰੀਦ ਕਰਕੇ ਸਰਪੰਚਾਂ ਨੂੰ ਭੇਜੀਆਂ ਗਈਆਂ ਸਨ। ਭ੍ਰਿਸ਼ਟਾਚਾਰ ਦੇ ਇਸ ਘਪਲੇ ਵਿੱਚ ਵਿਜੀਲੈਂਸ ਵਲੋਂ ਪਹਿਲਾਂ ਬਲਾਕ ਚੇਅਰਮੈਨ ਲਖਵਿੰਦਰ ਸਿੰਘ ਅਤੇ ਬੀਡੀਪੀਓ ਤਲਵਿੰਦਰ ਸਿੰਘ ਕੰਗ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਕੀ ਹੈ ਮਾਮਲਾ
ਮਾਮਲਾ ਇਸ ਤਰ੍ਹਾਂ ਹੈ ਕਿ ਪਿਛਲੀ ਕਾਗਰਸ ਸਰਕਾਰ ਸਮੇਂ ਕੈਪਟਨ ਸੰਦੀਪ ਸੰਧੂ ਦੇ ਰਿਸ਼ਤਵੇਾਰ ਹਰਪ੍ਰੀਤ ਸਿੰਘ (ਸਾਲੇ) ਨੇ ਸਿੱਧਵਾਂ ਬੇਟ ਸੰਮਤੀ ਦੇ ਚੇਅਰਮੈਨ ਲਖਵਿੰਦਰ ਸਿੰਘ ਨਾਲ ਮਿਲ ਕੇ ਬੀਡੀਪੀਓ ਨੂੰ ਵੀ ਨਾਲ ਰਲਾ ਲਿਆ, ਜਿਸ ਪਿੱਛੋਂ ਮੈਸਰਜ ਅਮਰ ਇਲੈਕਟੀ੍ਰਕਲ ਇੰਟਰਪ੍ਰਾੲਜਜ਼ ਦੇ ਮਾਲਕ ਗੌਰਵ ਸ਼ਰਮਾ ਨਾਲ ਮਿਲੀਭੁਗਤ ਕਰਕੇ ਮਨਜੂਰਸ਼ੁਦਾ 3325 ਰੁਪਏ ਦੇ ਮੁਕਾਬਲੇ 7288 ਰੁਪਏ ਪ੍ਰਤੀ ਲਾਈਟ ਦੀ ਦਰ ਨਾਲ ਲਾਈਟਾਂ ਖਰੀਦੀਆਂ । ਇਸ ਲਈ 65 ਲੱਖ ਦਾ ਚੈਕ ਉਕਤ ਫਰਮ ਦੇ ਨਾਂਅ ਕਰਵਾਇਆ ਗਿਆ। ਇਥੋਂ ਤੱਕ ਕਿ 26 ਪਿੰਡਾਂ ਵਿੱਚ ਲਾਈਟਾਂ ਵੀ ਨਹੀਂ ਲਗਾਈਆਂ ਗਈਆਂ, ਪਰੰਤੂ ਠੇਕੇਦਾਰ ਨੂੰ ਕੰਪਲੀਸ਼ਨ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ।