ਪੰਜਾਬ ਟ੍ਰੈਫ਼ਿਕ ਪੁਲਿਸ ਹੋਈ ਹਾਈ-ਟੈੱਕ, ਦਫ਼ਤਰਾਂ ਦੇ ਨਹੀਂ ਲਾਉਣੇ ਪੈਣਗੇ ਵਾਰ ਵਾਰ ਚੱਕਰ
ਪੰਜਾਬ ਦੀ ਟ੍ਰੈਫ਼ਿਕ ਪੁਲਿਸ ਹੁਣ ਹੋਰ ਵੀ ਹਾਈ-ਟੈੱਕ ਹੋ ਗਈ ਹੈ | ਦਰਅਸਲ, ਬਠਿੰਡਾ ਪੁਲਿਸ ਹੁਣ ਨਵੇਂ ਵਾਹਨਾਂ ਦੇ ਨਾਲ ਆਧੁਨਿਕ ਮਸ਼ੀਨਰੀ ਨਾਲ ਲੈਸ ਹੋ ਗਈ ਹੈ। ਅੱਜ ਦੇ ਦੌਰ ’ਚ ਚਲਾਨ ਕਾਗਜ਼ਾਂ ’ਤੇ ਨਹੀਂ ਹੁੰਦਾ ਅਤੇ ਨਵੀਂ ਤਕਨੀਕ ਨਾਲ ਮੌਕੇ ’ਤੇ ਹੀ ਚਲਾਨ ਭਰਿਆ ਜਾ ਸਕਦਾ ਹੈ।
ਲੋਕਾਂ ਦੀ ਸੁਰੱਖਿਆ ਲਈ 112 ਨੰਬਰ ਹੈਲਪ ਲਾਈਨ ਕੀਤਾ ਹੋਇਆ ਜਾਰੀ
ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੇ 112 ਨੰਬਰ ਹੈਲਪ ਲਾਈਨ ਤਹਿਤ ਐਨ.ਐਚ. ਨੰ. -7 ਬਠਿੰਡਾ ਚੰਡੀਗੜ੍ਹ ਰੋਡ ’ਤੇ ਪੁਲੀਸ ਫੋਰਸ ਤਾਇਨਾਤ ਕਰਕੇ ਉਨ੍ਹਾਂ ਨੂੰ ਚਲਾਨ ਕੱਟਣ ਦੇ ਸਾਰੇ ਅਧਿਕਾਰ ਦਿੱਤੇ ਹਨ ਅਤੇ ਆਨ-ਲਾਈਨ ਭੁਗਤਾਨ ਲਈ ਉਪਰਕਰਣ ਵੀ ਦਿੱਤੇ ਹਨ। ਇਹ ਨਵੇਂ ਉਪਕਰਣ ਆਧੁਨਿਕ ਐਪਲੀਕੇਸ਼ਨਾਂ ਨਾਲ ਲੈਸ ਹਨ, ਜਿਸ ਕਾਰਨ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ
ਲੋਕਾਂ ਹੁਣ ਵਾਰ-ਵਾਰ ਆਰ. ਟੀ. ਓ. (RTO) ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ, ਇਸ ਦੇ ਨਾਲ ਹੀ ਖੱਜਲ-ਖੁਆਰੀ ਦੇ ਨਾਲ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ। ਅਜਿਹਾ ਹੀ ਨਜ਼ਾਰਾ ਬਠਿੰਡਾ-ਚੰਡੀਗੜ੍ਹ ਮਾਰਗ ’ਤੇ ਭੁੱਚੋ ਮੰਡੀ ਕੋਲ ਨਜ਼ਰ ਆਇਆ, ਜਿੱਥੇ ਪੁਲਿਸ ਮੁਲਾਜ਼ਮ ਵਿਸ਼ੇਸ਼ ਮੁਹਿੰਮ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਆਨ-ਲਾਈਨ ਚਲਾਣ ਦਾ ਭੁਗਤਾਨ ਕਰ ਰਹੇ ਸਨ।