ਪੰਜਾਬ ‘ਚ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ। ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈ ਰਿਹਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਵਿੱਚ ਅੱਜ ਸਵੇਰੇ ਗੜ੍ਹੇਮਾਰੀ ਹੋਈ ਹੈ। ਇਸਦੇ ਹੀ ਫਤਿਹਗੜ੍ਹ ਸਾਹਿਬ ‘ਚ ਵੀ ਗੜ੍ਹੇਮਾਰੀ ਹੋਈ ਹੈ।ਮੁਹਾਲੀ ‘ਚ ਵੀ ਗੜ੍ਹੇਮਾਰੀ ਹੋ ਰਹੀ ਹੈ। ਮੀਂਹ ਕਾਰਨ ਮੌਸਮ ਠੰਢਾ ਹੋ ਗਿਆ ਹੈ।
ਮੀਂਹ ਅਤੇ ਬੱਦਲਾਂ ਕਾਰਨ ਆਸਮਾਨ ਵਿੱਚ ਹਨੇਰਾ ਬਣਿਆ ਰਿਹਾ। ਇਹ ਸਰਦੀਆਂ ਦੀ ਦੂਜੀ ਬਾਰਿਸ਼ ਹੈ। ਬਰਸਾਤ ਕਾਰਨ ਠੰਢ ਇਕਦਮ ਵਧ ਗਈ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ। ਜਿਸ ਵਿੱਚ ਲੁਧਿਆਣਾ ਦੇ ਜਨਕਪੁਰੀ, ਗਣੇਸ਼ ਨਗਰ, ਜਵੱਦੀ, ਸ਼ਿਵਾ ਜੀ ਨਗਰ, ਪੱਖੋਵਾਲ ਰੋਡ ਆਦਿ ਸ਼ਾਮਲ ਹਨ।
ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਕਾਰਨ ਲੋਕ ਘਰਾਂ ਵਿੱਚ ਲੁਕੇ ਰਹੇ। ਸਵੇਰੇ 6:30 ਵਜੇ ਤੱਕ ਸ਼ਹਿਰ ਵਿੱਚ ਧੁੰਦ ਛਾਈ ਹੋਈ ਸੀ ਅਤੇ ਤ੍ਰੇਲ ਵੀ ਪੈ ਰਹੀ ਸੀ। ਪਰ ਸੱਤ ਵਜੇ ਤੋਂ ਬਾਅਦ ਅਚਾਨਕ ਤੇਜ਼ ਮੀਂਹ ਪੈ ਗਿਆ।ਮੌਸਮ ਵਿਭਾਗ ਅਨੁਸਾਰ ਅੱਜ ਪੂਰਾ ਦਿਨ ਮੌਸਮ ਠੰਡਾ ਰਹੇਗਾ ਅਤੇ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ।
ਖੇਤੀ ਮਾਹਿਰਾਂ ਅਨੁਸਾਰ ਮੀਂਹ ਨਾਲ ਫ਼ਸਲਾਂ ਨੂੰ ਲਾਭ ਹੋਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਮੀਂਹ ਤੋਂ ਬਾਅਦ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੇਗੀ। ਰੋਪੜ, ਮੋਗਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵੀ ਧੁੰਦ ਕਾਰਨ ਵਿਜ਼ੀਬਿਲਟੀ 150 ਮੀਟਰ ਤੋਂ ਘੱਟ ਰਹੀ। ਅੱਜ ਮਹਾਨਗਰ ਦਾ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਰਹੇਗਾ।