ਪੰਜਾਬ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 6 ਵਿਅਕਤੀ ਕੀਤੇ ਗ੍ਰਿਫਤਾਰ || Punjab News

0
88

ਪੰਜਾਬ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 6 ਵਿਅਕਤੀ ਕੀਤੇ ਗ੍ਰਿਫਤਾਰ

ਹੁਸ਼ਿਆਰਪੁਰ: ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸ ਰਹੇ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਅਤੇ ਆਤਿਸ਼ ਭਾਟੀਆ ਡੀ.ਐਸ.ਪੀ. ਇੰਸਪੈਕਟਰ ਗੁਰਪ੍ਰੀਤ ਇੰਚਾਰਜ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵੱਲੋਂ ਗੁਪਤ ਸੂਚਨਾ ਮਿਲਣ ‘ਤੇ ਬ੍ਰਾਂਡ ਪ੍ਰੋਕਸੀਕੋ ਸਪਾਸ ਦੇ 21,600 ਨਸ਼ੀਲੇ ਕੈਪਸੂਲ, ਅਲਪ੍ਰਾਜ਼ੋਲਨ ਬ੍ਰਾਂਡ ਦੀਆਂ 28,800 ਨਸ਼ੀਲੀਆਂ ਗੋਲੀਆਂ, ਟ੍ਰਾਮਾਡੋਲ ਪ੍ਰੋਲੋਜ਼ੈਡ ਰੀਸ ਬ੍ਰਾਂਡ ਦੀਆਂ 5000 ਨਸ਼ੀਲੀਆਂ ਗੋਲੀਆਂ ਅਤੇ 10 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।

 

ਪੰਚਾਇਤੀ ਚੋਣਾਂ :ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਕੀਤੀ ਜਾਰੀ || Punjab News

ਐੱਸ.ਪੀ. ਸਰਬਜੀਤ ਸਿੰਘ ਬਾਹੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸੂਚਨਾ ਦੇ ਆਧਾਰ ‘ਤੇ ਸਟਾਫ਼ ਦੀ ਟੀਮ ਨੇ ਮੁਹੱਲਾ ਜਗਤਪੁਰਾ ‘ਚ ਇੱਕ ਵਿਅਕਤੀ ਅਜੈ ਵਾਲੀਆ ਪੁੱਤਰ ਵਰਿੰਦਰ ਵਾਲੀਆ ਵਾਸੀ ਮੁਹੱਲਾ ਜਗਤਪੁਰ ਥਾਣਾ ਸਿਟੀ ਨੂੰ ਕਾਬੂ ਕੀਤਾ, ਜੋ ਜਗਤਪੁਰਾ ‘ਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ ਅਤੇ ਵੱਡੀ ਮਾਤਰਾ ‘ਚ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ। ਉਸਦੀ ਸੂਚਨਾ ਦੀ ਪੁਸ਼ਟੀ ਹੋਣ ‘ਤੇ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਅਜੈ ਵਾਲੀਆ ਦੀ ਦੁਕਾਨ ‘ਤੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰਕੇ ਉਸ ਕੋਲੋਂ 2400 ਨਸ਼ੀਲੇ ਕੈਪਸੂਲ ਬ੍ਰਾਂਡ ਪ੍ਰੋਕਸੀਕੋ ਸਪਾਸ, 5000 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਪ੍ਰੋਲੋਗਡ ਰੀਸ, 12000 ਨਸ਼ੀਲੀਆਂ ਗੋਲੀਆਂ ਬ੍ਰਾਂਡ ਅਲਪਰਾਜ਼ੋਲਮ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ

ਮੈਡੀਕਲ ਸਟੋਰ ‘ਤੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਵੇਚਣ ਦਾ ਧੰਦਾ

ਚੈਨਦੀਪ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਪਣੇ ਭਰਾ ਰਾਜਿੰਦਰ ਸਿੰਘ ਨਾਲ ਮਿਲ ਕੇ ਆਪਣੇ ਮੈਡੀਕਲ ਸਟੋਰ ‘ਤੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਉਸ ਨੇ ਆਪਣੇ ਭਰਾ ਰਾਜਿੰਦਰ ਸਿੰਘ ਦੇ ਘਰ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਛੁਪਾ ਕੇ ਰੱਖੀਆਂ ਹੋਈਆਂ ਹਨ। ਜਿਸ ‘ਤੇ ਇੰਸਪੈਕਟਰ ਗੁਰਪ੍ਰੀਤ ਇੰਚਾਰਜ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਨੇ ਪੁਲਿਸ ਪਾਰਟੀ ਸਮੇਤ ਰਾਜਿੰਦਰ ਸਿੰਘ ਦੇ ਘਰ ਛਾਪਾ ਮਾਰਿਆ |

ਤਲਾਸ਼ੀ ਦੌਰਾਨ ਅਲਪ੍ਰਾਜ਼ੋਲਨ ਬ੍ਰਾਂਡ ਦੀਆਂ 16,800 ਨਸ਼ੀਲੀਆਂ ਗੋਲੀਆਂ, 19200 ਨਸ਼ੀਲੇ ਕੈਪਸੂਲ ਪ੍ਰੌਕਸੀਕੋ ਸਪਾਸ ਬ੍ਰਾਂਡ ਅਤੇ 5 ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here