ਪੰਜਾਬ ਪੁਲਿਸ ਨੇ ਢਾਈ ਸਾਲਾਂ ‘ਚ ਫੜ੍ਹਿਆ ਕਰੋੜਾਂ ਦਾ ਨਸ਼ਾ, 5856 ਨਸ਼ਾ ਤਸਕਰ ਕੀਤੇ ਗ੍ਰਿਫਤਾਰ
ਪੰਜਾਬ ਪੁਲਸ ਦੇ ਆਈ. ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਵਲੋਂ ਇੱਥੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਢਾਈ ਸਾਲਾਂ ਦੌਰਾਨ ਨਸ਼ਿਆਂ ਨੂੰ ਲੈ ਕੇ ਕੀਤੀ ਗਈ ਰਿਕਵਰੀ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ, ਨਸ਼ਿਆਂ ਅਤੇ ਅੱਤਵਾਦੀਆਂ ‘ਤੇ ਪੁਲਸ ਦਾ ਜ਼ਿਆਦਾ ਜ਼ੋਰ ਰਿਹਾ। ਇਸ ਸਮੇਂ ਦੌਰਾਨ ਡਰੱਗ ਕੇਸਾਂ ‘ਚ 29152 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ।
10 ਕਰੋੜ, 32 ਲੱਖ, 92 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
3581 ਕਮਰਸ਼ੀਅਲ ਮਾਮਲੇ ਦਰਜ ਕੀਤੀ ਗਏ ਅਤੇ ਸਭ ਤੋਂ ਜ਼ਿਆਦਾ ਐੱਫ. ਆਈ. ਆਰ. ਪਟਿਆਲਾ ‘ਚ ਦਰਜ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 10 ਕਰੋੜ, 32 ਲੱਖ, 92 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਅਤੇ ਗੈਂਗਸਟਰਾਂ ਦੀ 191 ਕਰੋੜ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ।
ਇਹ ਵੀ ਪੜ੍ਹੋ :ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਵਾਣੀ || Punjab News
ਇਸ ਤੋਂ ਇਲਾਵਾ ਵੱਡੇ ਪੱਧਰ ‘ਤੇ 365 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਮੇਂ ਦੌਰਾਨ 2546 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਪੰਜਾਬ ਪੁਲਸ ਅਤੇ ਬੀ. ਐੱਸ. ਐੱਫ. ਨੇ ਮਿਲ ਕੇ 150 ਦੇ ਕਰੀਬ ਡਰੋਨ ਬਰਾਮਦ ਕੀਤੇ। ਆਈ. ਜੀ. ਗਿੱਲ ਨੇ ਕਿਹਾ ਕਿ ਵੱਡੇ-ਵੱਡੇ ਅਪਰਾਧਾਂ ਨੂੰ 24 ਤੋਂ 48 ਘੰਟਿਆਂ ਅੰਦਰ ਟਰੇਸ ਕੀਤਾ ਗਿਆ ਅਤੇ ਮੁੱਖ ਮੰਤਰੀ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਪੁਲਸ ਨੇ ਬਹੁਤ ਵਧੀਆ ਕੰਮ ਕੀਤਾ।
			
		








