ਪੰਜਾਬ ਸਰਕਾਰ ਨੇ 12 IPS ਦਾ ਕੀਤਾ ਪ੍ਰਮੋਸ਼ਨ, ਰਾਕੇਸ਼ ਅਗਰਵਾਲ ਨੂੰ ਬਣਾਇਆ ADGP || Punjab Update

0
82
Punjab Govt promoted 12 IPS, Rakesh Agarwal made ADGP

ਪੰਜਾਬ ਸਰਕਾਰ ਨੇ 12 IPS ਦਾ ਕੀਤਾ ਪ੍ਰਮੋਸ਼ਨ,  ਰਾਕੇਸ਼ ਅਗਰਵਾਲ ਨੂੰ ਬਣਾਇਆ ADGP

ਪੰਜਾਬ ਸਰਕਾਰ ਨੇ 12 IPS ਅਧਿਕਾਰੀਆਂ ਨੂੰ ਇੱਕੋ ਸਮੇਂ ਤਰੱਕੀ ਦੇ ਦਿੱਤੀ ਹੈ। ਇੱਕ IPS ਅਧਿਕਾਰੀ ਨੂੰ ADGP , 10 ਅਧਿਕਾਰੀਆਂ ਨੂੰ DIG ਅਤੇ ਇੱਕ ਅਧਿਕਾਰੀ ਨੂੰ IG ਦੇ ਅਹੁਦੇ ਉੱਤੇ ਤਰੱਕੀ ਦਿੱਤੀ ਗਈ ਹੈ। ਜਦਕਿ 6 ਅਧਿਕਾਰੀਆਂ ਨੂੰ ਸੈਕਸ਼ਨ ਗ੍ਰੇਡ ਦਿੱਤਾ ਗਿਆ ਹੈ।

ਰਾਕੇਸ਼ ਅਗਰਵਾਲ ਨੂੰ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਵਜੋਂ ਤਰੱਕੀ ਦਿੱਤੀ ਗਈ ਹੈ। ਜਦਕਿ ਧਨਪ੍ਰੀਤ ਕੌਰ ਨੂੰ (ਆਈ.ਜੀ.) ਬਣਾਇਆ ਗਿਆ ਹੈ। ਡੀਆਈਜੀ ਦੇ ਅਹੁਦੇ ’ਤੇ ਪਦਉੱਨਤ ਹੋਏ 10 ਅਧਿਕਾਰੀਆਂ ਵਿੱਚੋਂ ਇੱਕ ਆਈਪੀਐਸ 2008 ਅਤੇ 9 ਅਧਿਕਾਰੀ 2010 ਬੈਚ ਦੇ ਹਨ।ਇਨ੍ਹਾਂ ਵਿੱਚ ਰਾਜਪਾਲ ਸਿੰਘ, ਹਰਜੀਤ ਸਿੰਘ, ਜੇ ਏਲਨਚੇਜਨ, ਧਰੁਮਨ ਐੱਚ ਨਿੰਬਲੇ, ਪਾਟਿਲ ਕੇਤਨ ਬਲਿਰਾਮ, ਅਲਕਾ ਮੀਨਾ, ਸਤਿੰਦਰ ਸਿੰਘ, ਹਰਮਨਬੀਰ ਸਿੰਘ, ਅਸ਼ਵਨੀ ਕਪੂਰ ਅਤੇ ਸਤਵੰਤ ਸਿੰਘ ਗਿੱਲ ਸ਼ਾਮਲ ਹਨ। ਜਦੋਂ ਕਿ ਵਿਵੇਕਸ਼ੀਲ ਸੋਨੀ, ਡਾ: ਨਾਨਕ ਸਿੰਘ, ਗੌਰਵ ਗਰਗ, ਦੀਪਕ ਹਿਲੋਰੀ, ਗੁਰਮੀਤ ਸਿੰਘ ਚੌਹਾਨ ਅਤੇ ਨਵੀਨ ਸੋਨੀ ਨੂੰ ਸੈਕਸ਼ਨ ਗ੍ਰੇਡ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਚਿਲੀ ਪਨੀਰ ਮੰਗਵਾਉਣ ‘ਤੇ ਆਇਆ ਚਿਕਨ…ਗਲਤੀ ਨਾਲ ਖਾ ਗਿਆ ਨੌਜਵਾਨ, ਹੋਇਆ ਹੰਗਾਮਾ

LEAVE A REPLY

Please enter your comment!
Please enter your name here