ਪੰਜਾਬ ਸਰਕਾਰ ਵਲੋਂ 3 ਸੀਨੀਅਰ IAS ਅਫਸਰਾਂ ਨੂੰ ਮਿਲੀ ਪ੍ਰਮੋਸ਼ਨ
ਪੰਜਾਬ ਸਰਕਾਰ ਨੇ ਸਾਲ 2000 ਬੈਚ ਦੇ ਤਿੰਨ ਆਈ.ਏ.ਐਸ. ਸੀਨੀਅਰ ਅਧਿਕਾਰੀਆਂ ਦਾ ਪ੍ਰੋਮੋਸ਼ਨ ਕੀਤਾ ਹੈ। ਨਵੇਂ ਸਾਲ ‘ਤੇ ਪੰਜਾਬ ਸਰਕਾਰ ਨੇ ਉਕਤ ਆਈ.ਏ.ਐਸ ਅਧਿਕਾਰੀਆਂ ਨੂੰ ਤੋਹਫਾ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ, ਵਿੱਤ ਕਮਿਸ਼ਨਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਤਰੱਕੀ ਪ੍ਰਾਪਤ ਅਧਿਕਾਰੀਆਂ ਵਿੱਚ 2000 ਬੈਚ ਦੇ ਆਈਏਐਸ ਅਧਿਕਾਰੀ ਰਾਹੁਲ ਤਿਵਾੜੀ, ਅਲਕਨੰਦਾ ਦਿਆਲ ਅਤੇ ਕੁਮਾਰ ਰਾਹੁਲ ਸ਼ਾਮਲ ਹਨ। ਇਹ ਹੁਕਮ ਮੰਗਲਵਾਰ ਦੇਰ ਸ਼ਾਮ ਜਾਰੀ ਕੀਤੇ ਗਏ।
ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਕੀਤੇ ਵੱਡੇ ਐਲਾਨ, 6 ਜਨਵਰੀ ਨੂੰ ਹੋਵੇਗਾ ਵੱਡਾ ਇਕੱਠ || Punjab News