ਪੰਜਾਬ ਸਰਕਾਰ ਨੇ ਨਵੀਆਂ ਦਰਾਂ ਤੈਅ ਕੀਤੀਆਂ ਹਨ। PWD ਹਾਈਵੇ ਦੇ ਨਾਲ ਲੱਗਦੇ ਕਮਰਸ਼ੀਅਲ ਅਦਾਰਿਆਂ ਤੋਂ ਫ਼ੀਸ ਵਸੂਲੇਗਾ
ਸਟੇਟ ਹਾਈਵੇ ’ਤੇ ਇਹ ਚਾਰ ਲੱਖ ਰੁਪਏ, ਐੱਮਡੀ ਰੋਡਸ ਲਈ 3.25 ਲੱਖ ਰੁਪਏ ਤੇ ਲਿੰਕ ਰੋਡ ਲਈ ਇਹ 2.50 ਲੱਖ ਰੁਪਏ ਤੈਅ ਕੀਤੇ ਗਏ ਹਨ। ਇਸੇ ਤਰ੍ਹਾਂ ਜੇਕਰ ਇਨ੍ਹਾਂ ਸੜਕਾਂ ’ਤੇ ਪ੍ਰਾਈਵੇਟ ਪ੍ਰਾਪਰਟੀ ਹੈ ਤਾਂ ਉਨ੍ਹਾਂ ਲਈ ਵੀ ਅਲੱਗ-ਅਲੱਗ ਦਰਾਂ ਤੈਅ ਕੀਤੀਆਂ ਗਈਆਂ ਹਨ। ਜੇਕਰ ਇਨ੍ਹਾਂ ਸੜਕਾਂ ’ਤੇ ਰਿਹਾਇਸ਼ੀ ਇਲਾਕੇ ਹਨ ਤਾਂ ਉਸਦੇ ਲਈ ਕੋਈ ਲਾਇਸੈਂਸ ਫੀਸ ਨਹੀਂ ਲੱਗੇਗੀ ਪਰ ਜੇਕਰ ਕਮਰਸ਼ੀਅਲ ਅਦਾਰੇ ਹਨ ਤਾਂ ਪੇਂਡੂ ਇਲਾਕਿਆਂ ਲਈ ਇਹ ਪੰਜ ਸਾਲ ਲਈ 1.5 ਲੱਖ ਰੁਪਏ ਦੇਣੇ ਪੈਣਗੇ। ਦਸ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਲਈ ਇਹ 1.5 ਲੱਖ ਰੁਪਏ, 20 ਲੱਖ ਤਕ ਦੀ ਆਬਾਦੀ ਲਈ 3 ਲੱਖ ਰੁਪਏ ਤੇ 20 ਲੱਖ ਤੋਂ ਜ਼ਿਆਦਾ ਆਬਾਦੀ ਲਈ ਇਹ 6 ਲੱਖ ਰੁਪਏ ਨਿਰਧਾਰਤ ਕੀਤੇ ਗਏ ਹਨ।
ਵਿਭਾਗ ਨੇ ਇਸੇ ਤਰ੍ਹਾਂ ਇਮਾਰਤੀ ਸੁਰੱਖਿਆ ਸਰਟੀਫਿਕੇਟ ਜਾਰੀ ਕਰਨ ਲਈ ਸਕੂਲਾਂ, ਹਸਪਤਾਲਾਂ, ਹੋਟਲਾਂ, ਥੀਏਟਰਾਂ ਆਦਿ ’ਤੇ ਵੀ ਇਹ ਫੀਸ ਲਗਾਈ ਹੈ। ਦਸ ਹਜ਼ਾਰ ਵਰਗ ਫੁੱਟ ਕਵਰ ਏਰੀਆ ਲਈ ਪੰਜ ਹਜ਼ਾਰ ਰੁਪਏ, ਦਸ ਤੋਂ 50 ਹਜ਼ਾਰ ਵਰਗ ਫੁੱਟ ਵਾਲੀਆਂ ਇਮਾਰਤਾਂ ਲਈ ਦਸ ਹਜ਼ਾਰ ਰੁਪਏ 50 ਹਜ਼ਾਰ ਤੋਂ ਇਕ ਲੱਖ ਵਰਗ ਫੁੱਟ ਕਵਰਡ ਏਰੀਆ ਲਈ 15 ਹਜ਼ਾਰ ਤੇ ਇਕ ਲੱਖ ਤੋਂ ਜ਼ਿਆਦਾ ਕਵਰਡ ਏਰੀਏ ਲਈ 20 ਹਜ਼ਾਰ ਰੁਪਏ ਰੁਪਏ ਦੇਣੇ ਪੈਣਗੇ।









