ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਹੁੰਚਣਗੇ ਬਠਿੰਡਾ, ਸਕੂਲ ਦੀ ਨਵੀਂ ਇਮਾਰਤ ਦਾ ਕਰਨਗੇ ਉਦਘਾਟਨ
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੇਜਰ ਸ਼ਹੀਦ ਰਵੀਇੰਦਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਨਵੀਂ ਪੰਜ ਮੰਜ਼ਿਲਾ ਇਮਾਰਤ ਦਾ ਉਦਘਾਟਨ ਕਰਨਗੇ । 73 ਕਮਰਿਆਂ ਵਾਲੀ ਇਹ ਪੰਜ ਮੰਜ਼ਿਲਾ ਇਮਾਰਤ 11 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਹੈ। ਇਮਾਰਤ ਵਿੱਚ ਸਮਾਰਟ ਕਲਾਸ ਰੂਮ, ਸਾਇੰਸ ਲੈਬ, 4 ਕੰਪਿਊਟਰ ਲੈਬ ਤੋਂ ਇਲਾਵਾ ਇੱਕ ਲਾਇਬ੍ਰੇਰੀ ਵੀ ਹੈ।
ਇਹ ਵੀ ਪੜ੍ਹੋ : ‘ਦੰਗਲ’ ਲਈ ਫੋਗਾਟ ਪਰਿਵਾਰ ਨੂੰ ਮਿਲੇ 1 ਕਰੋੜ, ਬਬੀਤਾ ਨੇ ਕੀਤਾ ਖੁਲਾਸਾ
ਗਰਲਜ਼ ਸਕੂਲ ਵਿੱਚ 2200 ਦੇ ਕਰੀਬ ਪੜ੍ਹ ਰਹੀਆਂ ਲੜਕੀਆਂ
ਬਠਿੰਡਾ ਸ਼ਹਿਰ ਦੇ ਸਭ ਤੋਂ ਵੱਡੇ ਅਤੇ ਇਕਲੌਤੇ ਗਰਲਜ਼ ਸਕੂਲ ਵਿੱਚ 2200 ਦੇ ਕਰੀਬ ਲੜਕੀਆਂ ਪੜ੍ਹ ਰਹੀਆਂ ਹਨ। ਦੱਸ ਦਈਏ ਕਿ ਪਹਿਲਾਂ ਕਮਰਿਆਂ ਦੀ ਗਿਣਤੀ ਘੱਟ ਹੋਣ ਕਾਰਨ ਸਕੂਲ 2 ਸ਼ਿਫਟਾਂ ਵਿੱਚ ਚੱਲਦਾ ਸੀ। ਜਿਸ ਤੋਂ ਬਾਅਦ ਨਵੀਂ ਇਮਾਰਤ ਵਿੱਚ ਕਮਰਿਆਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਹੁਣ ਸਕੂਲ ਸਿੰਗਲ ਸ਼ਿਫਟ ਵਿੱਚ ਚੱਲਣ ਲੱਗ ਪਿਆ ਹੈ। ਇਸ ਵਿਕਲਾਂਗ ਦੋਸਤਾਨਾ ਇਮਾਰਤ ਵਿੱਚ ਹਰ ਮੰਜ਼ਿਲ ‘ਤੇ ਰੈਂਪ, ਟੇਕਟਾਈਲ ਫਲੋਰਿੰਗ ਅਤੇ ਵੱਖਰੇ ਪਖਾਨੇ ਹਨ।