ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ, 4 ਮੰਤਰੀਆਂ ਨੇ ਦਿੱਤੇ ਅਸਤੀਫੇ, ਭਲਕੇ ਨਵੇਂ ਮੰਤਰੀ ਕੈਬਨਿਟ ‘ਚ ਹੋਣਗੇ ਸ਼ਾਮਿਲ
ਪੰਜਾਬ ਕੈਬਨਿਟ ‘ਚ ਇੱਕ ਵਾਰ ਫਿਰ ਫੇਰਬਦਲ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਕੈਬਨਿਟ ਚੋਂ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ । ਜਦਕਿ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ। ਜੋ 5 ਨਵੇਂ ਚਿਹਰੇ ਸ਼ਾਮਿਲ ਕੀਤੇ ਨਾਜਗੇ ਉਨ੍ਹਾਂ ਨੂੰ ਸੋਮਵਾਰ ਨੂੰ ਸਹੁੰ ਚੁਕਾਈ ਜਾਵੇਗੀ।
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਚਾਰ ਕੈਬਨਿਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਕੈਬਨਿਟ ਵਿਚ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਨਵੇਂ ਵਜ਼ੀਰਾਂ ਨੂੰ ਸੋਮਵਾਰ ਨੂੰ ਰਾਜ ਭਵਨ ਵਿਚ ਸਹੁੰ ਚੁਕਾਈ ਜਾਵੇਗੀ।
KMM ਤੇ SKM ਗੈਰ ਰਾਜਨੀਤਿਕ ਕਿਸਾਨਾਂ ਵੱਲੋਂ ਪਿੱਪਲੀ ਦੀ ਅਨਾਜ ਮੰਡੀ ‘ਚ ਕੀਤੀ ਗਈ ਮਹਾਂ-ਪੰਚਾਇਤ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਸਮੇਤ ਅਨਮੋਲ ਗਗਨ ਮਾਨ, ਬਲਕਾਰ ਸਿੰਘ ਤੇ ਚੇਤਨ ਸਿੰਘ ਜੋੜ ਮਾਜਰਾ ਨੇ ਅਸਤੀਫੇ ਦੇ ਦਿੱਤੇ ਹਨ ਅਤੇ ਮੁੱਖ ਮੰਤਰੀ ਦਫਤਰ ਵੱਲੋਂ ਪੰਜਾਬ ਦੇ ਰਾਜਪਾਲ ਤੋਂ ਕੱਲ ਸੋਮਵਾਰ ਨੂੰ ਸ਼ਾਮ 5 ਵਜੇ ਦਾ ਸਹੂੰ ਚੁੱਕ ਸਮਾਗਮ ਲਈ ਸਮਾਂ ਲੈ ਲਿਆ ਹੈ।
ਦੱਸਣ ਯੋਗ ਹੈ ਕਿ ਨਵੇਂ ਮੰਤਰੀਆਂ ਚ ਹਰਦੀਪ ਸਿੰਘ ਮੁੰਡੀਆ, ਤਰਨਪ੍ਰੀਤ ਸਿੰਘ ਸੌਦ, ਵਰਿੰਦਰ ਗੋਇਲ, ਮਹਿੰਦਰ ਭਗਤ ਤੋਂ ਇਲਾਵਾ ਇੱਕ ਹੋਰ ਵਿਧਾਇਕ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਿਲ ਕੀਤਾ ਜਾਵੇਗਾ।