ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਜੋ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫਿਲਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਐਲਬਮਾਂ “ਕੋਈ ਖਾਸ” ਅਤੇ “ਪੰਜਾਬ” ਨਾਲ ਕੀਤੀ ਸੀ ਜਦੋਂ ਕਿ ਉਨ੍ਹਾਂ ਦੀ ਅਦਾਕਾਰੀ ਦੀ ਸ਼ੁਰੂਆਤ 2018 ਵਿੱਚ ਸੂਬੇਦਾਰ ਜੋਗਿੰਦਰ ਸਿੰਘ ਨਾਲ ਹੋਈ ਸੀ।
ਹੁਣ ਉਹ ਇੱਕ ਹੋਰ ਨਵੀਂ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ। ਪੰਜਾਬੀ ਗਾਇਕ-ਅਦਾਕਾਰ ਕੁਲਵਿੰਦਰ ਬਿੱਲਾ ਨੇ ਹਾਲ ਹੀ ਵਿੱਚ ਆਪਣੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਟੈਲੀਵਿਜ਼ਨ’ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ ‘ਟੈਲੀਵਿਜ਼ਨ’ 24 ਜੂਨ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰਾ ਮੈਂਡੀ ਤੱਖਰ ਵੀ ਹੋਣਗੇ। ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖਰ ਦੇ ਨਾਲ ਫਿਲਮ ਵਿੱਚ ਹਾਰਬੀ ਸੰਘਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲ ਜੀਤ ਸਿੰਘ ਅਤੇ ਬੀਐਨ ਸ਼ਰਮਾ ਆਦਿ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਫਿਲਮ ਦੀ ਕਹਾਣੀ ਮਨੀ ਮਨਜਿੰਦਰ ਸਿੰਘ ਨੇ ਲਿਖੀ ਹੈ ਅਤੇ ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ। ਇਸ ਫਿਲਮ ਦੇ ਗਾਇਕ ਅਲੀ ਬਰਦਰਜ਼ ਹਨ। ਇਸ ਫਿਲਮ ਦਾ ਤਾਜ ਵਲੋਂ ਨਿਰਦੇਸ਼ਨ ਕੀਤਾ ਗਿਆ ਹੈ।
ਇਸ ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਤੇ ਪੁਸ਼ਪਿੰਦਰ ਕੌਰ ਹਨ। ਇਸ ਦੇ ਨਾਲ ਹੀ ਇਸ ਫਿਲਮ ਦਾ ਗੀਤ ‘ਪੁਆੜੇ ਟੈਲੀਵਿਯਨ ਦੇ’ ਅੱਜ ਰਿਲੀਜ਼ ਹੋਣ ਜਾ ਰਿਹਾ ਹੈ।