PSEB ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ।ਦਸਵੀ ਦੇ ਨਤੀਜਿਆਂ ‘ਚ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ। ਕੁੜੀਆਂ ਨੇ ਪਹਿਲੇ 3 ਸਥਾਨ ਹਾਸਿਲ ਕੀਤੇ ਹਨ। ਫਿਰੋਜ਼ਪੁਰ ਦੀ ਨੈਨਸੀ ਰਾਣੀ ਨੇ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਨੈਨਸੀ ਰਾਣੀ ਨੇ 650 ‘ਚੋਂ 644 ਅੰਕ ਹਾਸਿਲ ਕੀਤੇ ਹਨ। ਸੰਗਰੂਰ ਤੋਂ ਦਿਲਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ।
ਦਿਲਪ੍ਰੀਤ ਕੌਰ ਨੇ 650 ‘ਚੋਂ 644 ਅੰਕ ਪ੍ਰਾਪਤ ਕੀਤੇ ਹਨ। ਇਸਦੇ ਨਾਲ ਹੀ ਸੰਗਰੂਰ ਦੀ ਕੋਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਕੋਮਲਪ੍ਰੀਤ ਕੌਰ ਨੇ 650 ‘ਚੋਂ 642 ਅੰਕ ਪ੍ਰਾਪਤ ਕੀਤੇ ਹਨ। ਦੱਸ ਦਈਏ ਕਿ ਕੁੱਲ ਨਤੀਜਾ 97.74 ਫੀਸਦੀ ਰਿਹਾ ਹੈ। ਇਸਦੇ ਨਾਲ ਹੀ 3,23,361 ‘ਚੋਂ 3,16,669 ਵਿਦਿਆਰਥੀ ਪਾਸ ਹੋਏ ਹਨ। 312 ਵਿਦਿਆਰਥੀਆਂ ਦਾ ਨਾਂ ਮੈਰਿਟ ਲਿਸਟ ‘ਚ ਆਇਆ ਹੈ। ਇਹ ਨਤੀਜਾ 6 ਜੁਲਾਈ 2022 ਬਾਅਦ ਦੁਪਹਿਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਉਪਲਬਧ ਹੋਵੇਗਾ।