ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਅਕਾਦਮਿਕ ਸਾਲ 2022-23 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਪਹਿਲਾਂ ਨਿਰਧਾਰਤ ਆਖ਼ਰੀ ਮਿਤੀ 31 ਅਗਸਤ 2022 ਤੱਕ ਦਾਖ਼ਲਾ ਨਾ ਲੈ ਸਕਣ ਵਾਲੇ ਵਿਦਿਆਰਥੀਆਂ ਲਈ ਦਾਖ਼ਲੇ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਹੁਣ 15 ਸਤੰਬਰ 2022 ਤੱਕ ਬਿਨਾਂ ਕਿਸੇ ਲੇਟ ਫ਼ੀਸ ਦੇ ਦਾਖਲਾ ਲੈ ਸਕਦੇ ਹਨ।
ਬਿਨਾਂ ਲੇਟ ਫ਼ੀਸ ਦਾਖਲੇ ਦੀ ਆਖ਼ਰੀ ਮਿਤੀ ਤੋਂ ਬਾਅਦ ਵਿਦਿਆਰਥੀ ਨਿਰਧਾਰਤ ਦਾਖਲਾ ਫ਼ੀਸ ਦੇ ਨਾਲ-ਨਾਲ 1000 ਰੁਪਏ ਲੇਟ ਫ਼ੀਸ ਨਾਲ 30 ਸਤੰਬਰ 2022 ਤੱਕ, 2000 ਰੁਪਏ ਲੇਟ ਫ਼ੀਸ ਨਾਲ 15 ਅਕਤੂਬਰ 2022 ਤੱਕ, 3000 ਰੁਪਏ ਲੇਟ ਫ਼ੀਸ ਨਾਲ 31 ਅਕਤੂਬਰ 2022 ਤੱਕ, 4000 ਰੁਪਏ ਲੇਟ ਫ਼ੀਸ ਨਾਲ 15 ਨਵੰਬਰ 2022 ਤੱਕ, 5000 ਰੁਪਏ ਲੇਟ ਫ਼ੀਸ ਨਾਲ 30 ਨਵੰਬਰ 2022 ਤੱਕ, 6000 ਰੁਪਏ ਲੇਟ ਫ਼ੀਸ ਨਾਲ 15 ਦਸੰਬਰ 2022 ਤੱਕ, 7000 ਰੁਪਏ ਲੇਟ ਫ਼ੀਸ ਨਾਲ 31 ਦਸੰਬਰ 2022 ਤੱਕ, 8000 ਰੁਪਏ ਲੇਟ ਫ਼ੀਸ ਨਾਲ 16 ਜਨਵਰੀ 2023 ਤੱਕ, 9000 ਰੁਪਏ ਲੇਟ ਫ਼ੀਸ ਨਾਲ 31 ਜਨਵਰੀ 2023 ਤੱਕ ਅਤੇ ਅੰਤ ਵਿੱਚ 10000 ਰੁਪਏ ਲੇਟ ਫ਼ੀਸ ਨਾਲ 15 ਫ਼ਰਵਰੀ 2023 ਤੱਕ ਦਾਖਲਾ ਲੈ ਸਕਣਗੇ।
ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਦਾਖਲੇ ਸਬੰਧੀ ਸੰਪੂਰਨ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਉਪਲਬਧ ਹੈ।