PSEB ਨੇ 12 ਵੀਂ ਜਮਾਤ ਦਾ ਨਤੀਜਾ ਐਲਾਨਿਆ, ਲੁਧਿਆਣਾ ਦੀ ਅਰਸ਼ਦੀਪ ਕੌਰ ਨੇ ਹਾਸਿਲ ਕੀਤਾ ਪਹਿਲਾ ਸਥਾਨ

0
612

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਨਤੀਜਾ 96.96 ਫੀਸਦੀ ਰਿਹਾ ਹੈ। 4587 ਵਿਦਿਆਰਥੀ ਫੇਲ੍ਹ ਹੋਏ ਹਨ। ਜਦੋਂ ਕਿ 1959 ਵਿਦਿਆਰਥੀਆਂ ਦਾ ਨਤੀਜਾ ਲੇਟ ਹੈ। ਇਸ ਵਾਰ ਪਠਾਨਕੋਟ 98.49 ਫੀਸਦੀ ਨਾਲ ਪਹਿਲੀ ਨੰਬਰ ਉਤੇ ਹੈ। ਇਸ ਵਾਰ ਪਹਿਲੇ ਤਿੰਨੇ ਸਥਾਨ ਲੜਕੀਆਂ ਨੇ ਪ੍ਰਾਪਤ ਕੀਤੇ ਹਨ।

ਪਹਿਲੇ ਤਿੰਨੇ ਸਥਾਨ ਉਤੇ ਰਹਿਣ ਵਾਲੀਆਂ ਵਿਦਿਆਰਥਣਾਂ ਦੇ ਨੰਬਰ 99.40 ਫੀਸਦੀ ਪ੍ਰਾਪਤ ਕੀਤੀਆਂ ਹਨ, ਇਨ੍ਹਾਂ ਵਿਦਿਆਰਥਣਾਂ ਨੂੰ ਉਮਰ ਦੇ ਹਿਸਾਬ ਨਾਲ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਤੇ ਕੱਢਿਆ ਗਿਆ ਹੈ। ਤੇਜਾ ਸੁਤੰਤਰ ਸਿੰਘ ਮੈਮੋਰੀਅਲ ਸ਼ਿਮਲਾਪੁਰੀ (ਲੁਧਿਆਣਾ) ਦੀ ਵਿਦਿਆਰਥਣ ਅਰਸ਼ਦੀਪ ਪਹਿਲੇ ਸਥਾਨ ਉਤੇ ਰਹੀ ਤੇ 99.40 ਅੰਕ ਹਾਸਲ ਕੀਤੇ। ਮਾਨਸਾ ਦੀ ਅਰਸ਼ਪ੍ਰੀਤ ਕੌਰ ਦੂਜੇ ਸਥਾਨ ‘ਤੇ ਅਤੇ ਫਰੀਦਕੋਟ ਦੀ ਕੁਲਵਿੰਦਰ ਕੌਰ ਤੀਜੇ ਸਥਾਨ ‘ਤੇ ਰਹੀ ਹੈ।

ਦੱਸ ਦੇਈਏ ਕਿ ਇਸ ਸਾਲ ਤਿੰਨ ਲੱਖ ਇਕ ਹਜ਼ਾਰ ਸੱਤ ਸੌ ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ। ਨਤੀਜੇ ਬੋਰਡ ਦੀ ਵੈੱਬਸਾਈਟ https://pseb.ac.in/en ‘ਤੇ ਉਪਲਬਧ ਹੋਣਗੇ। ਇਸ ਤੋਂ ਬਾਅਦ ਵਿਦਿਆਰਥੀ ਆਪਣੇ ਰੋਲ ਨੰਬਰ ਨਾਲ ਲੌਗਇਨ ਕਰਨ ਤੋਂ ਬਾਅਦ ਆਪਣੀ ਮਾਰਕ ਸ਼ੀਟ ਨੂੰ ਡਾਊਨਲੋਡ ਕਰ ਸਕਦੇ ਹਨ।

LEAVE A REPLY

Please enter your comment!
Please enter your name here