
ਬੱਸ ਮੁਸਾਫਿਰਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ, PRTC ਤੇ ਪਨਬੱਸ ਯੂਨੀਅਨ ਅੱਜ ਹੜਤਾਲ ‘ਤੇ
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਪਨਬੱਸ/ਪੰਜਾਬ ਰੋਡਵੇਜ਼ ਯੂਨੀਅਨ 25/11 ਪੰਜਾਬ ਵੱਲੋਂ ਸੂਬਾ ਪੱਧਰੀ ਹੜਤਾਲ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਹੁਣ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ ਅਕਾਲੀ ਦਲ ਨੇ ਨਵੀਂ ਲਹਿਰ ਦੀ ਕੀਤੀ ਸ਼ੁਰੂਆਤ , ਗੁਰਪ੍ਰਤਾਪ ਵਡਾਲਾ…
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.), ਪਨਬੱਸ/ਪੰਜਾਬ ਰੋਡਵੇਜ਼ ਦੀਆਂ ਯੂਨੀਅਨਾਂ ਵਿਭਾਗ ਦੇ ਓਵਰਟਾਈਮ ਮੁੱਦੇ ਨੂੰ ਲੈ ਕੇ ਅੱਜ ਹੜਤਾਲ ‘ਤੇ ਹਨ। ਹੜਤਾਲ ‘ਤੇ 100 ਬੱਸਾਂ ਅਤੇ 300 ਦੇ ਕਰੀਬ ਠੇਕਾ ਮੁਲਾਜ਼ਮ ਹਨ। ਅੱਜ ਸਵੇਰ ਤੋ ਹੀ ਚੰਡੀਗੜ੍ਹ ਡਿਪੂ ਮੁਕੰਮਲ ਬੰਦ ਕੀਤਾ ਹੋਇਆ ਹੈ।ਇਸ ਦੇ ਨਾਲ ਸੂਬੇ ਭਰ ਦੇ ਵੱਖ-ਵੱਖ ਸਥਾਨਾਂ ‘ਤੇ ਜਾਣ ਵਾਲੇ ਯਾਤਰੀਆਂ ਨੂੰ ਅੱਤ ਦੀ ਗਰਮੀ ‘ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।