ਪ੍ਰਧਾਨ ਮੰਤਰੀ ਮੋਦੀ ਨੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਮੁਲਾਕਾਤ || National News

0
47

ਪ੍ਰਧਾਨ ਮੰਤਰੀ ਮੋਦੀ ਨੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਮੁਲਾਕਾਤ

ਭਾਰਤ ਦੇ ਦੌਰੇ ‘ਤੇ ਆਏ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਪਰਮਾਣੂ ਊਰਜਾ, ਤੇਲ ਅਤੇ ਫੂਡ ਪਾਰਕ ਸਬੰਧੀ ਸਮਝੌਤਿਆਂ ‘ਤੇ ਦਸਤਖਤ ਕੀਤੇ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ: ਕਾਂਗਰਸ ਦੀ ਤੀਜੀ ਸੂਚੀ ਜਾਰੀ

ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਯੂਏਈ ਦੇ ਸੱਤਾਧਾਰੀ ਘਰਾਣੇ ਦੀ ਨਵੀਂ ਪੀੜ੍ਹੀ ਨਾਲ ਅਧਿਕਾਰਤ ਤੌਰ ‘ਤੇ ਸਬੰਧ ਸਥਾਪਿਤ ਕੀਤੇ ਹਨ। ਕ੍ਰਾਊਨ ਪ੍ਰਿੰਸ ਭਲਕੇ ਮੁੰਬਈ ਦਾ ਦੌਰਾ ਕਰਨਗੇ। ਜਿੱਥੇ ਉਹ ਦੋਹਾਂ ਦੇਸ਼ਾਂ ਦੇ ਵਪਾਰਕ ਨੇਤਾਵਾਂ ਦੀ ਬੈਠਕ ‘ਚ ਸ਼ਿਰਕਤ ਕਰਨਗੇ।

ਗੁਜਰਾਤ ਸਰਕਾਰ ਅਤੇ ਆਬੂ ਧਾਬੀ ਦੀ ਕੰਪਨੀ ਵਿਚਕਾਰ ਸਮਝੌਤਾ

ਗੁਜਰਾਤ ਸਰਕਾਰ ਅਤੇ ਆਬੂ ਧਾਬੀ ਦੀ ਕੰਪਨੀ ਵਿਚਕਾਰ ਸਮਝੌਤਾ ਹੋਇਆ ਹੈ। ਇਸ ਤਹਿਤ ਭਾਰਤ ਵਿੱਚ ਕਈ ਫੂਡ ਪਾਰਕ ਬਣਾਏ ਜਾਣਗੇ। ਇਸ ਦੇ ਨਾਲ ਹੀ ਬਰਾਕਾਹ ਵਿੱਚ ਯੂਏਈ ਦੇ ਪਰਮਾਣੂ ਊਰਜਾ ਪਲਾਂਟ ਦੇ ਸੰਚਾਲਨ ਅਤੇ ਰੱਖ-ਰਖਾਅ ਨੂੰ ਲੈ ਕੇ ਭਾਰਤ ਨਾਲ ਇੱਕ ਸਮਝੌਤਾ ਵੀ ਹੋਇਆ ਹੈ।

ਭਾਰਤ ਨੇ ਊਰਜਾ ਖੇਤਰ ‘ਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਸ ਦੇ ਤਹਿਤ ਆਬੂ ਧਾਬੀ ਲੰਬੇ ਸਮੇਂ ਤੱਕ ਭਾਰਤ ਨੂੰ ਐੱਲ.ਐੱਨ.ਜੀ. ਸਪਲਾਈ ਕਰੇਗਾ।

 

LEAVE A REPLY

Please enter your comment!
Please enter your name here